Skip to content

ਨਮਾਜ਼ ਦੀਆਂ ਸ਼ਰਤਾਂ ਕੀ ਹਨ?

التصنيف الشرعي
الفقهالصلاةشروط الصلاة
الباب / الفصل
قسم الفقه

السؤال

س21: ما هي شروط الصلاة؟

ਪ੍ਰ21: ਨਮਾਜ਼ ਦੀਆਂ ਸ਼ਰਤਾਂ ਕੀ ਹਨ?

الجواب

ج:1. الإسلام؛ فلا تصح من كافر؛ لحبوط العمل بالشرك.

قال تعالى:

﴿لَئِنۡ أَشۡرَكۡتَ لَيَحۡبَطَنَّ عَمَلُكَ﴾

[الزمر: ٦٥].

  1. العقل؛ فلا تصح من مجنون.
  2. التمييز؛ فلا تصح من صغير غير مميز.

لقول النبي صلى الله عليه وسلم:

«رفع القلم عن ثلاث: عن النائم حتى يستيقظ، وعن الصغير حتى يكبر، وعن المجنون حتى يعقل أو يفيق»

رواه أهل السنن.

  1. النية.

في الحديث:

«إنما الأعمال بالنيات، وإنما لكل امرئ ما نوى»

رواه البخاري.

  1. دخول الوقت.

﴿إِنَّ ٱلصَّلَوٰةَ كَانَتۡ عَلَى ٱلۡمُؤۡمِنِينَ كِتَٰبٗا مَّوۡقُوتٗا﴾

[النساء: ١٠٣].

  1. الطهارة في رفع الحدث.

لحديث:

«لا يقبل الله صلاة أحدكم إذا أحدث حتى يتوضأ»

متفق عليه.

  1. التطهر من النجاسة.

لقوله تعالى:

﴿وَثِيَابَكَ فَطَهِّرۡ﴾

[المدثر: ٤].

  1. ستر العورة.

﴿يَٰبَنِيٓ ءَادَمَ خُذُواْ زِينَتَكُمۡ عِندَ كُلِّ مَسۡجِدٖ﴾

[الأعراف: ٣١].

  1. استقبال القبلة.

﴿فَوَلِّ وَجۡهَكَ شَطۡرَ ٱلۡمَسۡجِدِ ٱلۡحَرَامِۚ وَحَيۡثُ مَا كُنتُمۡ فَوَلُّواْ وُجُوهَكُمۡ شَطۡرَهُ﴾

[البقرة: ١٤٤].

ਉੱਤਰ- 1. ਮੁਸਲਮਾਨ ਹੋਣਾ। ਕਿਸੇ ਕਾਫ਼ਿਰ ਦੀ ਨਮਾਜ਼ ਸਵੀਕਾਰ ਨਹੀਂ ਹੁੰਦੀ; ਕਿਉਂਕਿ ਸ਼ਿਰਕ ਬੰਦੇ ਦੇ ਅਮਲ (ਕਰਮ) ਬਰਬਾਦ ਕਰ ਦਿੰਦਾ ਹੈ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਜੇ ਤੁਸੀਂ ਸ਼ਿਰਕ ਕੀਤਾ ਤਾਂ ਤੁਹਾਡੇ ਸਾਰੇ ਹੀ ਕੀਤੇ ਕਰਾਏ ਕੰਮ ਵਿਅਰਥ ਹੋ ਜਾਣਗੇ ਅਤੇ ਤੁਸੀਂ ਘਾਟੇ ਵਿਚ ਰਹਿਣ ਵਾਲਿਆਂ ਵਿੱਚੋਂ ਹੋ ਜਾਵੋਗੇ।"

(ਸੂਰਤ ਅਜ਼-ਜ਼ੁਮਰ: 65)

  1. ਅਕਲ ਹੋਣੀ। ਕਿਸੇ ਪਾਗਲ/ਦੀਵਾਨੇ ਵਿਅਕਤੀ ਦੀ ਨਮਾਜ਼ ਸਹੀ ਨਹੀਂ ਹੁੰਦੀ।
  2. ਤਮੀਜ਼ (ਸਮਝ) ਹੋਣੀ। ਇੱਕ ਛੋਟਾ ਬਚਾ ਜਿਸਨੂੰ ਸਹੀ-ਗਲਤ ਦੀ ਤਮੀਜ਼ ਨਹੀਂ ਹੁੰਦੀ, ਉਸਦੀ ਨਮਾਜ਼ ਸਹੀ ਨਹੀਂ ਹੁੰਦੀ।

ਕਿਉਂਕਿ ਨਬੀ ﷺ ਦਾ ਫ਼ਰਮਾਨ ਹੈ:

"ਤਿੰਨ ਲੋਕਾਂ ਕੋਲੋਂ ਕਲਮ ਚੁੱਕੀ ਗਈ ਹੈ: ਸੌਣ ਵਾਲੇ ਵਿਅਕਤੀ ਕੋਲੋਂ, ਜਦੋਂ ਤੱਕ ਉਹ ਜਾਗ ਨਹੀਂ ਜਾਂਦਾ, ਬੱਚੇ ਕੋਲੋਂ ਜਦੋਂ ਤੱਕ ਉਹ ਬਾਲਗ (ਅੱਲੜ੍ਹ) ਨਹੀਂ ਹੋ ਜਾਂਦਾ, ਅਤੇ ਪਾਗਲ ਕੋਲੋਂ ਜਦੋਂ ਤੱਕ ਉਹ ਸਮਝਦਾਰ ਨਹੀਂ ਹੋ ਜਾਂਦਾ ਜਾਂ ਆਪਣਾ ਹੋਸ਼ ਮੁੜ ਪ੍ਰਾਪਤ ਨਹੀਂ ਕਰ ਲੈਂਦਾ।"

ਇਸਨੂੰ ਸੁਨਨ ਨਿਸਾਈ, ਅਬੁ-ਦਾਉਦ, ਤਿਰਮਿਜ਼ੀ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।

  1. ਨੀਅਤ (ਇਰਾਦਾ) ਹੋਣਾ।

ਇੱਕ ਹਦੀਸ ਵਿੱਚ ਆਉਂਦਾ ਹੈ:

"ਅਮਲਾਂ (ਕਰਮਾਂ) ਦਾ ਦਾਰੋਮਦਾਰ ਨੀਅਤਾਂ 'ਤੇ ਅਧਾਰਿਤ ਹੈ, ਅਤੇ ਹਰੇਕ ਵਿਅਕਤੀ ਨੂੰ ਉਹੀ ਪ੍ਰਾਪਤ ਹੋਵੇਗਾ ਜਿਸਦੀ ਉਸਨੇ ਨੀਅਤ ਕੀਤੀ ਹੋਵੇਗੀ।"

ਬੁਖ਼ਾਰੀ ਵਿੱਚ ਰਿਵਾਇਤ ਹੋਈ ਹੈ।

  1. ਨਮਾਜ਼ ਦਾ ਸਮਾਂ ਸ਼ੁਰੂ ਹੋਣਾ।

"ਬੇਸ਼ੱਕ ਨਮਾਜ਼ ਈਮਾਨ ਵਾਲਿਆਂ ਲਈ ਸਮੇਂ ਦੀ ਪਾਬੰਦੀ ਨਾਲ ਫ਼ਰਜ਼ ਕੀਤੀ ਗਈ ਹੈ।"

(ਸੂਰਤ ਅਨ-ਨਿਸਾ: 80)

  1. ਤਹਾਰਤ (ਪਾਕੀ ਦੀ ਹਾਲਤ) ਵਿੱਚ ਹੋਣਾ।

ਕਿਉਂਕਿ ਇੱਕ ਹਦੀਸ ਵਿੱਚ ਆਉਂਦਾ ਹੈ:

"ਜਦੋਂ ਤੁਹਾਡੇ ਵਿੱਚੋਂ ਕਿਸੇ ਦਾ ਵੁਜ਼ੂ ਟੁੱਟ ਜਾਵੇ, ਤਾਂ ਜਦੋਂ ਤੱਕ ਵੁਜ਼ੂ ਨਾ ਕਰ ਲਵੇ, ਅੱਲਾਹ ਉਸਦੀ ਨਮਾਜ਼ ਨੂੰ ਸਵੀਕਾਰ ਨਹੀਂ ਕਰਦਾ।"

ਇਮਾਮ ਬੁਖ਼ਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।

  1. ਗੰਦਗੀ ਤੋਂ ਪਾਕ ਹੋਣਾ।

ਇਸਦਾ ਸਬੂਤ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

"ਅਤੇ ਆਪਣੇ ਕੱਪੜਿਆਂ ਨੂੰ ਪਾਕ–ਸਾਫ਼ ਰੱਖੋ।"

(ਸੂਰਤ ਅਲ ਮੁੱਦੱਸਿਰ: 4)

  1. ਸਤਰ ਨੂੰ ਢੱਕਣਾ। (ਸਤਰ ਸ਼ਰੀਰ ਦਾ ਉਹ ਹਿੱਸਾ ਹੈ ਜੋ ਹਰ ਸਮੇਂ ਢਕਿਆ ਹੋਣਾ ਜ਼ਰੂਰੀ ਹੈ।)

"ਹੇ ਆਦਮ ਦੀ ਔਲਾਦ ! ਹਰੇਕ ਇਬਾਦਤ ਦੇ ਮੌਕੇ 'ਤੇ ਆਪਣੀ ਸਜਾਵਟ ਨਾਲ ਸਜੇ ਰਹੋ।"

(ਸੂਰਤ ਅਲ-ਆਰਾਫ਼: 31)

  1. ਕਿਬਲਾ ਵੱਲ ਰੁਖ ਕਰਨਾ।

"...ਸੋ ਤੁਸੀਂ ਆਪਣਾ ਮੂੰਹ ਮਸਜਿਦੇ ਹਰਾਮ (ਖ਼ਾਨਾ ਕਾਅਬਾ) ਵੱਲ ਫੇਰ ਲਵੋ ਅਤੇ ਤੁਸੀਂ ਜਿੱਥੇ ਕਿਤੇ ਵੀ (ਨਮਾਜ਼ ਪੜ੍ਹਦੇ) ਹੋਵੋ ਆਪਣਾ ਮੂੰਹ ਉਸੇ ਵੱਲ ਫੇਰ ਲਿਆ ਕਰੋ।"

[ਸੂਰਤ ਅਲ-ਬਕਰਹ: 50]