وَٱلسَّمَآءِ ذَاتِ ٱلۡبُرُوجِ
ਬੁਰਜਾਂ ਵਾਲੇ ਅਕਾਸ਼ ਦੀ ਸਹੁੰ।
- ਬੁਰਜ ਤੋਂ ਭਾਵ ਤਾਰਿਆਂ ਦੀਆਂ ਮੰਜ਼ਿਲਾਂ ਹਨ। ਕੁੱਝ ਵਿਦਵਾਨਾਂ ਅਨੁਸਾਰ ਇਸ ਤੋਂ ਭਾਵ ਤਾਰੇ ਹਨ। ਤਾਰਿਆਂ ਵਾਲੇ ਅਕਾਸ਼ ਦੀ ਸਹੁੰ। (ਵੇਖੋ ਸੂਰਲ ਅਲ-ਅਨਾਮ, ਹਾਸ਼ੀਆ ਆਇਤ 97/6)
البُرُوج is chapter 85 of the Quran and has 22 verses. This page presents it in full in the Uthmani script, with a verse-by-verse translation of its meaning.
وَٱلسَّمَآءِ ذَاتِ ٱلۡبُرُوجِ
ਬੁਰਜਾਂ ਵਾਲੇ ਅਕਾਸ਼ ਦੀ ਸਹੁੰ।
وَٱلۡيَوۡمِ ٱلۡمَوۡعُودِ
ਅਤੇ ਉਸ ਦਿਨ ਦੀ ਸੰਹੁ ਜਿਸ (ਦੇ ਆਉਣ) ਦਾ ਵਚਨ ਦਿੱਤਾ ਹੋਇਆ ਹੈ।
وَشَاهِدٖ وَمَشۡهُودٖ
(ਕਿਆਮਤ ਦਿਹਾੜੇ ਰੱਬ ਦੇ ਹਜ਼ੂਰ) ਹਾਜ਼ਰ ਹੋਣ ਵਾਲੀ (ਕਿਆਮਤ) ਅਤੇ ਹਾਜ਼ਰ ਕੀਤੇ ਗਏ (ਪ੍ਰਾਣੀਆਂ) ਦੀ ਸਹੁੰ।
قُتِلَ أَصۡحَٰبُ ٱلۡأُخۡدُودِ
ਖ਼ੰਦਕਾਂ (ਖਾਈ) ਵਾਲੇ ਤਬਾਹ ਹੋ ਗਏ।
ٱلنَّارِ ذَاتِ ٱلۡوَقُودِ
ਉਹਨਾਂ ਖ਼ੰਦਕਾਂ ਵਿਚ (ਭੜਕਦੇ ਹੋਏ) ਬਾਲਣ ਵਾਲੀ ਅੱਗ ਸੀ।
إِذۡ هُمۡ عَلَيۡهَا قُعُودٞ
ਜਦੋਂ ਉਹ ਉਸ ਖ਼ੰਦਕ (ਖਾਈ) ਦੇ ਕੰਢੇ ’ਤੇ ਬੈਠੇ ਸਨ।
وَهُمۡ عَلَىٰ مَا يَفۡعَلُونَ بِٱلۡمُؤۡمِنِينَ شُهُودٞ
ਅਤੇ ਜੋ ਕੁੱਝ ਉਹ ਈਮਾਨ ਵਾਲਿਆਂ ਨਾਲ ਕਰ ਰਹੇ ਸੀ (ਅਸੀਂ) ਉਸ ਨੂੰ ਵੇਖ ਰਹੇ ਸਨ।
وَمَا نَقَمُواْ مِنۡهُمۡ إِلَّآ أَن يُؤۡمِنُواْ بِٱللَّهِ ٱلۡعَزِيزِ ٱلۡحَمِيدِ
ਅਤੇ ਉਹਨਾਂ (ਜ਼ਾਲਮਾਂ) ਨੂੰ (ਈਮਾਨ ਵਾਲਿਆਂ ਦਾ) ਇਹੋ ਕੰਮ ਬੁਰਾ ਲੱਗ ਰਿਹਾ ਸੀ ਕਿ ਉਹ ਉਸ ਅੱਲਾਹ ਉੱਤੇ ਈਮਾਨ ਲਿਆਏ ਸਨ, ਜਿਹੜਾ ਜ਼ੋਰਾਵਰ ਅਤੇ ਸ਼ਲਾਘਾਯੋਗ ਹੈ।
ٱلَّذِي لَهُۥ مُلۡكُ ٱلسَّمَٰوَٰتِ وَٱلۡأَرۡضِۚ وَٱللَّهُ عَلَىٰ كُلِّ شَيۡءٖ شَهِيدٌ
ਉਹ ਹਸਤੀ ਕਿ ਉਸੇ ਲਈ ਅਕਾਸ਼ਾਂ ਤੇ ਧਰਤੀ ਦੀ ਪਾਤਸ਼ਾਹੀ ਹੈ ਅਤੇ ਅੱਲਾਹ ਹਰੇਕ ਚੀਜ਼ ਨੂੰ ਵੇਖ ਰਿਹਾ ਹੈ।
إِنَّ ٱلَّذِينَ فَتَنُواْ ٱلۡمُؤۡمِنِينَ وَٱلۡمُؤۡمِنَٰتِ ثُمَّ لَمۡ يَتُوبُواْ فَلَهُمۡ عَذَابُ جَهَنَّمَ وَلَهُمۡ عَذَابُ ٱلۡحَرِيقِ
ਜਿਨ੍ਹਾਂ ਲੋਕਾਂ ਨੇ ਈਮਾਨ ਵਾਲੇ ਪੁਰਸ਼ਾਂ ਨੂੰ ਅਤੇ ਈਮਾਨ ਵਾਲੀਆਂ ਜ਼ਨਾਨੀਆਂ ਨੂੰ ਸਤਾਇਆ ਫੇਰ (ਇਸ ਤੋਂ) ਤੌਬਾ ਵੀ ਨਹੀਂ, ਕੀਤੀ ਉਹਨਾਂ ਲਈ ਨਰਕ ਦਾ ਅਜ਼ਾਬ (ਸਜ਼ਾ) ਹੈ ਅਤੇ ਉਹਨਾਂ ਲਈ ਸਾੜੇ ਜਾਣ ਵਾਲੀ ਸਜ਼ਾ ਹੈ।
إِنَّ ٱلَّذِينَ ءَامَنُواْ وَعَمِلُواْ ٱلصَّٰلِحَٰتِ لَهُمۡ جَنَّٰتٞ تَجۡرِي مِن تَحۡتِهَا ٱلۡأَنۡهَٰرُۚ ذَٰلِكَ ٱلۡفَوۡزُ ٱلۡكَبِيرُ
ਬੇਸ਼ੱਕ ਜਿਹੜੇ ਈਮਾਨ ਲਿਆਏ ਅਤੇ ਉਹਨਾਂ ਨੇ ਭਲੇ ਕੰਮ ਵੀ ਕੀਤੇ ਉਹਨਾਂ ਲਈ ਬਾਗ਼ ਹਨ, ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹਨ, ਇਹੋ ਅਸਲੀ ਕਾਮਯਾਬੀ ਹੈ।
إِنَّ بَطۡشَ رَبِّكَ لَشَدِيدٌ
ਬੇਸ਼ਕ ਤੁਹਾਡੇ ਰੱਬ ਦੀ ਪਕੜ ਬਹੁਤ ਹੀ ਕਰੜੀ ਹੈ।
إِنَّهُۥ هُوَ يُبۡدِئُ وَيُعِيدُ
ਬੇਸ਼ੱਕ ਉਹੀਓ ਪਹਿਲੀ ਵਾਰ ਪੈਦਾ ਕਰਦਾ ਹੈ ਅਤੇ ਉਹੀਓ ਦੂਜੀ ਵਾਰ (ਮਰਨ ਤੋਂ ਬਾਅਦ) ਪੈਦਾ ਕਰੇਗਾ।
وَهُوَ ٱلۡغَفُورُ ٱلۡوَدُودُ
ਉਹ ਬਹੁਤ ਹੀ ਵੱਡਾ ਬਖ਼ਸ਼ਣਹਾਰ ਅਤੇ ਬਹੁਤ ਹੀ ਮੁਹੱਬਤ ਕਰਨ ਵਾਲਾ ਹੈ।
ذُو ٱلۡعَرۡشِ ٱلۡمَجِيدُ
ਉਹ ਅਰਸ਼ ਦਾ ਮਾਲਿਕ ਅਤੇ ਉੱਚੀ ਸ਼ਾਨ ਵਾਲਾ ਹੈ।
فَعَّالٞ لِّمَا يُرِيدُ
ਜੋ ਚਾਹੁੰਦਾ ਹੈ ਕਰਦਾ ਹੈ।
هَلۡ أَتَىٰكَ حَدِيثُ ٱلۡجُنُودِ
ਕੀ ਤੁਹਾਨੂੰ ਫ਼ੋਜਾਂ ਦੀ ਖ਼ਬਰ ਪਹੁੰਚੀ ਹੈ।
فِرۡعَوۡنَ وَثَمُودَ
ਭਾਵ ਫ਼ਿਰਔਨ ਅਤੇ ਸਮੂਦ (ਦੀਆਂ ਫ਼ੌਜਾਂ)।
بَلِ ٱلَّذِينَ كَفَرُواْ فِي تَكۡذِيبٖ
ਜਦ ਕਿ ਕਾਫ਼ਿਰ (ਇਨਕਾਰੀ) ਤਾਂ (ਇਸ ਖ਼ਬਰ ਨੂੰ) ਝੁਠਲਾਉਣ ਵਿਚ ਲੱਗੇ ਹੋਏ ਹਨ।
وَٱللَّهُ مِن وَرَآئِهِم مُّحِيطُۢ
ਅਤੇ (ਜਦ ਕਿ) ਅੱਲਾਹ ਨੇ ਹਰ ਪਾਸਿਓਂ ਉਹਨਾਂ ਨੂੰ ਘੇਰਾ ਪਾ ਰੱਖਿਆ ਹੈ।