Skip to content
الأنعَام /

ਆਇਤ 144

6 : 144

ਆਇਤ 144 of الأنعَام (6 : 144). This page carries the verse in the Uthmani script with a translation of its meaning, at a stable URL that can be cited on its own.

الأنعَام ਆਇਤਾਂ 165
ਸੂਰਤ · الأنعَام
ਪੰਜਾਬੀ · Arif
6 : 144

وَمِنَ ٱلۡإِبِلِ ٱثۡنَيۡنِ وَمِنَ ٱلۡبَقَرِ ٱثۡنَيۡنِۗ قُلۡ ءَآلذَّكَرَيۡنِ حَرَّمَ أَمِ ٱلۡأُنثَيَيۡنِ أَمَّا ٱشۡتَمَلَتۡ عَلَيۡهِ أَرۡحَامُ ٱلۡأُنثَيَيۡنِۖ أَمۡ كُنتُمۡ شُهَدَآءَ إِذۡ وَصَّىٰكُمُ ٱللَّهُ بِهَٰذَاۚ فَمَنۡ أَظۡلَمُ مِمَّنِ ٱفۡتَرَىٰ عَلَى ٱللَّهِ كَذِبٗا لِّيُضِلَّ ٱلنَّاسَ بِغَيۡرِ عِلۡمٍۚ إِنَّ ٱللَّهَ لَا يَهۡدِي ٱلۡقَوۡمَ ٱلظَّٰلِمِينَ

ਦੋ ਨਸਲਾਂ ਊਂਠ ਦੀਆਂ ਅਤੇ ਦੋ ਹੀ ਗਊ ਦੀਆਂ ਹਨ। (ਹੇ ਨਬੀ!) ਰਤਾ ਪੂੱਛੋ, ਕੀ ਅੱਲਾਹ ਨੇ ਦੋਵਾਂ ਦੇ ਨਰ ਹਰਾਮ ਕੀਤੇ ਹਨ ਜਾਂ ਦੋਵਾਂ ਦੇ ਮਦੀਨ ਜਾਂ ਉਹ ਬੱਚੇ ਜਿਹੜੇ ਦੋਵਾਂ ਮਦੀਨ ਦੇ ਢਿੱਡਾਂ ਵਿਚ ਹਨ? ਕੀ ਉਸ ਸਮੇਂ ਤੁਸੀਂ ਹਾਜ਼ਰ ਸੀ ਜਦੋਂ ਅੱਲਾਹ ਤੁਹਾਨੂੰ ਹੁਕਮ ਦੇ ਰਿਹਾ ਸੀ? ਇਸ ਤੋਂ ਵੱਡਾ ਜ਼ਾਲਮ ਕੌੌਣ ਹੋਵਗਾ ਜਿਹੜਾ ਅੱਲਾਹ ਦੇ ਸਿਰ ਬਿਨਾਂ ਕਿਸੇ ਦਲੀਲ ਤੋਂ ਝੂਠ ਮੜ੍ਹੇ ਤਾਂ ਜੋ ਲੋਕਾਂ ਨੂੰ ਇਹ ਬਿਨਾਂ ਗਿਆਨ ਤੋਂ ਗੁਮਰਾਹ ਕਰ ਸਕੇ। ਬੇਸ਼ੱਕ ਜ਼ਾਲਮਾਂ ਨੂੰ ਅੱਲਾਹ ਸਿੱਧੀ ਰਾਹ ਨਹੀਂ ਵਿਖਾਉਂਦਾ।

Explanation & meanings · 1
  1. ਇਹ ਨਰੀਨ ਤੇ ਮਾਦਾ ਪਸ਼ੂ ਜਿਨ੍ਹਾਂ ਨੂੰ ਮਨੁੱਖ ਖਾਂਦਾ ਹੈ ਅਤੇ ਇਸ ਤੋਂ ਬੋਝ ਢੋਹਾ ਢੋਆਈ ਦਾ ਕੰਮ ਵੀ ਲੈਂਦਾ ਹੈ ਅੱਲਾਹ ਦੀਆਂ ਨਿਸ਼ਾਨੀਆਂ ਵਿੱਚੋਂ ਹਨ ਭਾਵੇਂ ਕਿ ਇਹ ਮਨੁੱਖਾਂ ਵਾਂਗ ਬੋਲ ਨਹੀਂ ਸਕਦੇ ਪਰ ਜੇ ਅੱਲਾਹ ਚਾਹਵੇ ਤਾਂ ਇਹਨਾਂ ਨੂੰ ਬੋਲਣ ਦੀ ਸ਼ਕਤੀ ਵੀ ਦੇ ਸਕਦਾ ਹੈ, ਜਿਵੇਂ ਹਦੀਸ ਵਿੱਚੋਂ ਕੁੱਝ ਘਟਨਾਵਾਂ ਦੀ ਚਰਚਾ ਵੀ ਕੀਤੀ ਗਈ ਹੈ। ਨਬੀ (ਸ:) ਨੇ ਫ਼ਰਮਾਇਆ, ਇਕ ਚਰਵਾਹਾ ਬਕਰੀਆਂ ਚਰਾ ਰਿਹਾ ਸੀ ਕਿ ਇਕ ਭੈੜੀਆਂ ਇਕ ਬਕਰੀ ਲੈ ਕੇ ਭੱਜ ਗਿਆ, ਜਦੋਂ ਚਰਵਾਹੇ ਨੇ ਭੈੜੀਏ ਦਾ ਪਿੱਛਾ ਕੀਤਾ ਤਾਂ ਭੈੜੀਏ ਨੇ ਚਰਵਾਹੇ ਨੂੰ ਕਿਹਾ ਕਿ ਕਿਆਮਤ ਦੇ ਨੇੜੇ ਇਹਨਾਂ ਬਕਰੀਆਂ ਦੀ ਰਾਖ਼ੀ ਜੰਗਲੀ ਜਾਨਵਰਾਂ ਤੋਂ ਕੌਣ ਕਰੇਗਾ ਜਦ ਕਿ ਮੈਤੋਂ ਛੁੱਟ ਉਸ ਦਿਨ ਹੋਰ ਕੋਈ ਚਰਵਾਹਾ ਨਹੀਂ ਹੋਵੇਗਾ। ਨਬੀ (ਸ:) ਨੇ ਇਹ ਵੀ ਫ਼ਰਮਾਇਆ ਕਿ ਇਕ ਵਿਅਕਤੀ ਇਕ ਬੈਲ ’ਤੇ ਸਾਮਾਨ ਲੱਦੀ ਜਾ ਰਿਹਾ ਸੀ, ਬੈਲ ਨੇ ਉਸ ਵੱਲ ਮੁੜ ਕੇ ਵੇਖਿਆ ਅਤੇ ਕਿਹਾ ਕਿ ਮੈਨੂੰ ਸਾਮਾਨ ਢੋਹਣ ਲਈ ਪੈਦਾ ਨਹੀਂ ਕੀਤਾ ਗਿਆ ਮੈਨੂੰ ਤਾਂ ਖੇਤੀ ਬਾੜੀ ਲਈ ਪੈਦਾ ਕੀਤਾ ਗਿਆ ਹੈ ਲੋਕ ਰੁਰਾਨ ਹੋ ਕੇ ਬੋਲੇ ‘ਸੁਬਹਾਨਲਾੱਹ’, ਜਾਨਵਰ ਵੀ ਗੱਲਾਂ ਕਰਦੇ ਹਨ! ਨਬੀ (ਸ:) ਨੇ ਫ਼ਰਮਾਇਆ, ਮੈਂ ਸੋ ਇਸ ’ਤੇ ਈਮਾਨ ਲਿਆਇਆ ਹਾਂ ਅਤੇ ਅਬੂ-ਬਕਰ ਤੇ ਉਮਰ ਵੀ ਇਸ ਗੱਲ ’ਤੇ ਈਮਾਨ ਲਿਆਏ ਹਨ। (ਸਹੀ ਬੁਖ਼ਾਰੀ, ਹਦੀਸ: 3663)