6 : 97
وَهُوَ ٱلَّذِي جَعَلَ لَكُمُ ٱلنُّجُومَ لِتَهۡتَدُواْ بِهَا فِي ظُلُمَٰتِ ٱلۡبَرِّ وَٱلۡبَحۡرِۗ قَدۡ فَصَّلۡنَا ٱلۡأٓيَٰتِ لِقَوۡمٖ يَعۡلَمُونَ
ਅਤੇ ਉਹੀਓ ਹੇ ਜਿਸ ਨੇ ਤੁਹਾਡੇ ਲਈ ਤਾਰੇ ਬਣਾਏ ਤਾਂ ਜੋ ਤੁਸੀਂ ਇਹਨਾਂ ਦੁਆਰਾ ਜਲ ਤੇ ਥਲ ਦੇ ਹਨੇਰਿਆਂ ਵਿਚ ਰਸਤਾ ਲਭ ਸਕੋ। ਬੇਸ਼ੱਕ ਅਸੀਂ ਸਾਰੀਆਂ ਆਇਤਾਂ (ਨਿਸ਼ਾਨੀਆਂ) ਗਿਆਨ ਰੱਖਣ ਵਾਲਿਆਂ ਲਈ ਵਿਸਥਾਰ ਨਾਲ ਬਿਆਨ ਕਰ ਦਿੱਤੀਆਂ ਹਨ।
Explanation & meanings · 1
- ਹਜ਼ਰਤ ਕਤਾਦਾਹ ਫ਼ਰਮਾਉਂਦੇ ਹਨ ਕਿ ਤਾਰੇ ਬਣਾਉਣ ਦੇ ਤਿੰਨ ਲਾਭ ਹਨ (1) ਅਕਾਸ਼ੀ ਦੁਨੀਆਂ ਨੂੰ ਸਜਾਉਣਾ (2) ਇਹਨਾਂ ਦੁਆਰਾ ਸ਼ੈਤਾਨਾਂ ਨੂੰ ਮਾਰ ਕੇ ਭਜਾਉਣਾ (3) ਇਹਨਾਂ ਦੁਆਰਾ ਮੁਸਾਫ਼ਰਾਂ ਨੂੰ ਰਾਤ ਦੇ ਸਮੇਂ ਆਪਣੀ ਰਾਹ ਦਾ ਪਤਾ ਲਗਾਉਣਾ ਇਹਨਾਂ ਤੋਂ ਇਲਾਵਾ ਜੇ ਕੋਈ ਇਸ ਆਇਤ ਦਾ ਕੋਈ ਹੋਰ ਅਰਥ ਕੱਢਦਾ ਹੇ ਤਾਂ ਉਹ ਗ਼ਲਤੀ ’ਤੇ ਹੇ ਅਤੇ ਆਪਣੀ ਮਿਹਨਤ ਨੂੰ ਬਰਬਾਦ ਕਰ ਰਿਹਾ ਹੇ ਅਤੇ ਅਜਿਹੀ ਚੀਜ਼ਾਂ ਦੀ ਭਾਲ ਕਰਦਾ ਹੇ ਜਿਸ ਦੁਆਰਾ ਉਹ ਆਪਣੇ ਆਪ ਨੂੰ ਕਠਨਾਈ ਵਿਚ ਪਾ ਰਿਹਾ ਹੇ। ਜਿਹੜੀਆਂ ਉਸ ਦੇ ਗਿਆਨ ਤੋਂ ਬਾਹਰ ਹਨ। (ਸਹੀ ਬੁਖ਼ਾਰੀ)