Skip to content
البَقَرَة /

ਆਇਤ 286

2 : 286

ਆਇਤ 286 of البَقَرَة (2 : 286). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 286

لَا يُكَلِّفُ ٱللَّهُ نَفۡسًا إِلَّا وُسۡعَهَاۚ لَهَا مَا كَسَبَتۡ وَعَلَيۡهَا مَا ٱكۡتَسَبَتۡۗ رَبَّنَا لَا تُؤَاخِذۡنَآ إِن نَّسِينَآ أَوۡ أَخۡطَأۡنَاۚ رَبَّنَا وَلَا تَحۡمِلۡ عَلَيۡنَآ إِصۡرٗا كَمَا حَمَلۡتَهُۥ عَلَى ٱلَّذِينَ مِن قَبۡلِنَاۚ رَبَّنَا وَلَا تُحَمِّلۡنَا مَا لَا طَاقَةَ لَنَا بِهِۦۖ وَٱعۡفُ عَنَّا وَٱغۡفِرۡ لَنَا وَٱرۡحَمۡنَآۚ أَنتَ مَوۡلَىٰنَا فَٱنصُرۡنَا عَلَى ٱلۡقَوۡمِ ٱلۡكَٰفِرِينَ

ਅੱਲਾਹ ਕਿਸੇ ਨੂੰ ਵੀ ਉਸ ਦੀ ਸਹਿਣ ਸ਼ਕਤੀ ਤੋਂ ਵੱਧ ਤਕਲੀਫ਼ ਨਹੀਂ ਦਿੰਦਾ। ਹਰੇਕ ਵਿਅਕਤੀ ਨੇ ਜੋ ਵੀ ਨੇਕ ਕਮਾਈ ਕੀਤੀ ਹੇ ਉਸ ਦਾ ਫਲ (ਬਦਲਾ) ਉਸੇ ਲਈ ਹੇ ਜੋ ਉਸ ਨੇ ਬੁਰਾਈ ਕੀਤੀ ਹੇ ਉਸ ਦਾ ਬੋਝ ਭਾਰ ਵੀ ਉਸੇ ਦੇ ਸਿਰ ਹੇ। (ਈਮਾਨ ਵਾਲੇ ਦੁਆਵਾਂ ਕਰਦੇ ਹਨ ਕਿ) ਹੇ ਸਾਡੇ ਰੱਬਾਂ! ਜੇ ਸਾਥੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਸਾਡੀ ਪਕੜ ਨਾ ਕਰੀਂ। ਹੇ ਸਾਡੇ ਰੱਬ! ਸਾਡੇ ’ਤੇ ਅਜਿਹਾ ਬੋਝ ਨਾ ਪਾਈਂ ਜਿਹੜੇ ਤੂੰ ਸਾਥੋਂ ਪਹਿਲਾਂ ਦੇ ਲੋਕਾਂ ’ਤੇ ਪਾਏ ਸਨ (ਹੇ ਸਾਡੇ ਰੱਬ) ਸਾਡੇ ’ਚ ਜਿਸ ਬੋਝ ਨੂੰ ਚੁੱਕਣ ਦੀ ਹਿੱਮਤ ਹੀ ਨਹੀਂ ਉਹ ਸਾਥੋਂ ਨਾ ਚੁਕਵਾਈਂ। ਸਾਡੀਆਂ ਭੁੱਲਾਂ ਦੀ ਅਣਦੇਖੀ ਕਰ, ਸਾਨੂੰ ਬਖ਼ਸ਼ ਦੇ ਅਤੇ ਸਾਡੇ ’ਤੇ ਰਹਿਮ ਫ਼ਰਮਾ। ਤੂੰ ਹੀ ਸਾਡੇ ਕੰਮ ਸੰਵਾਰਨ ਵਾਲਾ ਹੇ, ਸੋ ਤੂੰ ਕਾਫ਼ਰਾਂ ਦੇ ਮੁਕਾਬਲੇ ਵਿਚ ਸਾਡੀ ਮਦਦ ਫ਼ਰਮਾ। (ਆਮੀਨ!)

Explanation & meanings · 1
  1. ਹਜ਼ਰਤ ਅਬੁ ਮਸਊਦ ਅਲ ਬਦਰੀ (ਰ:ਅ:) ਤੋਂ ਪਤਾ ਲੱਗਦਾ ਹੇ ਕਿ ਨਬੀ ਕਰੀਮ (ਸ:) ਨੇ ਫ਼ਰਮਾਇਆ ਕਿ ਜਿਸ ਨੇ ਬਕਰਹ ਸੂਰਤ ਦੀਆਂ ਆਖ਼ਰੀ ਦੋ ਆਇਤਾਂ ਰਾਤ ਨੂੰ ਸੋਣ ਲੱਗੇ ਪੜ੍ਹ ਲਈਆਂ ਤਾਂ ਉਹ ਉਸ ਲਈ ਰਾਤ ਦੀ ਇਬਾਦਤ ਲਈ ਬਥੇਰੀ ਹੇ। (ਸਹੀ ਬੁਖ਼ਾਰੀ, ਹਦੀਸ: 4008)