2 : 222
وَيَسۡـَٔلُونَكَ عَنِ ٱلۡمَحِيضِۖ قُلۡ هُوَ أَذٗى فَٱعۡتَزِلُواْ ٱلنِّسَآءَ فِي ٱلۡمَحِيضِ وَلَا تَقۡرَبُوهُنَّ حَتَّىٰ يَطۡهُرۡنَۖ فَإِذَا تَطَهَّرۡنَ فَأۡتُوهُنَّ مِنۡ حَيۡثُ أَمَرَكُمُ ٱللَّهُۚ إِنَّ ٱللَّهَ يُحِبُّ ٱلتَّوَّٰبِينَ وَيُحِبُّ ٱلۡمُتَطَهِّرِينَ
(ਹੇ ਨਬੀ!) ਲੋਕੀ ਤੁਹਾਥੋਂ ਰੁਜ਼ (ਮਾਸਿਕ ਧਰਮ) ਬਾਰੇ ਪੁੱਛਦੇ ਹਨ। ਤੁਸੀਂ ਆਖ ਦਿਓ ਕਿ ਇਹ ਇਕ ਗੰਦਗੀ ਦੀ ਹਾਲਤ ਹੇ ਸੋ ਤੁਸੀਂ ਰੁਜ਼ (ਦੀ ਹਾਲਤ) ਵਿਚ ਔਰਤਾਂ ਤੋਂ ਪਰਾਂ ਰਹੋ (ਭਾਵ ਸੰਭੋਗ ਨਾ ਕਰੋ) ਜਦੋਂ ਤਕ ਕਿ ਉਹ ਪਾਕ ਸਾਫ਼ ਨਾ ਹੋ ਜਾਣ। ਜਦੋਂ ਉਹ ਪਾਕ ਸਾਫ਼ ਹੋ ਜਾਣ ਤਾਂ ਉਹਨਾਂ ਦੇ ਕੋਲ ਉਸੇ ਤਰ੍ਹਾਂ ਜਾਓ ਜਿਵੇਂ ਅੱਲਾਹ ਨੇ ਤੁਹਾਨੂੰ ਹੁਕਮ ਦਿੱਤਾ ਹੇ। ਬੇਸ਼ੱਕ ਅੱਲਾਹ ਤੌਬਾ ਕਰਨ ਵਾਲਿਆਂ ਨੂੰ ਅਤੇ ਪਾਕ ਸਾਫ਼ ਰਹਿਣ ਵਾਲਿਆਂ ਨੂੰ ਪਸੰਦ ਕਰਦਾ ਹੇ।