Skip to content
البَقَرَة /

ਆਇਤ 221

2 : 221

ਆਇਤ 221 of البَقَرَة (2 : 221). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 221

وَلَا تَنكِحُواْ ٱلۡمُشۡرِكَٰتِ حَتَّىٰ يُؤۡمِنَّۚ وَلَأَمَةٞ مُّؤۡمِنَةٌ خَيۡرٞ مِّن مُّشۡرِكَةٖ وَلَوۡ أَعۡجَبَتۡكُمۡۗ وَلَا تُنكِحُواْ ٱلۡمُشۡرِكِينَ حَتَّىٰ يُؤۡمِنُواْۚ وَلَعَبۡدٞ مُّؤۡمِنٌ خَيۡرٞ مِّن مُّشۡرِكٖ وَلَوۡ أَعۡجَبَكُمۡۗ أُوْلَٰٓئِكَ يَدۡعُونَ إِلَى ٱلنَّارِۖ وَٱللَّهُ يَدۡعُوٓاْ إِلَى ٱلۡجَنَّةِ وَٱلۡمَغۡفِرَةِ بِإِذۡنِهِۦۖ وَيُبَيِّنُ ءَايَٰتِهِۦ لِلنَّاسِ لَعَلَّهُمۡ يَتَذَكَّرُونَ

(ਹੇ ਮੁਸਲਮਾਨੋ!) ਤੁਸੀਂ ਮੁਸ਼ਰਿਕੁ ਔਰਤਾਂ ਨਾਲ ਉਦੋਂ ਤਕ ਨਿਕਾਹ ਨਾ ਕਰੋ ਜਦੋਂ ਤਕ ਕਿ ਉਹ ਈਮਾਨ ਨਾ ਲੈ ਆਉਣ। ਇਕ ਈਮਾਨ ਵਾਲੀ ਗੋਲੀ ਔਰਤ ਮੁਸ਼ਰਿਕ ਔਰਤ ਤੋਂ ਕਿਤੇ ਵਧੀਆ ਹੇ ਭਾਵੇਂ ਉਹ (ਮੁਸ਼ਰਿਕਾ) ਤੁਹਾਨੂੰ ਕਿੰਨੀ ਹੀ ਭਾਂਉਂਦੀ ਹੋਵੇ ਅਤੇ ਤੁਸੀਂ (ਮੁਸਲਮਾਨ ਔਰਤੋਂ) ਮੁਸ਼ਰਿਕ ਮਰਦਾਂ ਨਾਲ ਨਿਕਾਹ ਨਾ ਕਰੋ ਜਦੋਂ ਤਕ ਕਿ ਉਹ ਈਮਾਨ ਨਾ ਲੈ ਆਉਣ। ਇਕ ਮੋਮਿਨ ਗ਼ੁਲਾਮ ਮੁਸ਼ਰਿਕ ਤੋਂ ਕਿਤੇ ਵਧੀਆ ਹੇ ਭਾਵੇਂ ਕਿ ਉਹ (ਮੁਸ਼ਰਿਕ) ਤੁਹਾਨੂੰ ਕਿੰਨਾ ਹੀ ਪਸੰਦ ਹੇ। ਇਹ (ਮੁਸ਼ਰਿਕ) ਤਾਂ ਨਰਕ ਵੱਲ ਬੁਲਾਉਂਦੇ ਹਨ ਅਤੇ ਅੱਲਾਹ ਆਪਣੇ ਹੁਕਮਾਂ ਨਾਲ ਤੁਹਾਨੂੰ ਜੰਨਤ ਤੇ ਬਖ਼ਸ਼ਿਸ਼ ਵੱਲ ਬੁਲਾਉਂਦਾ ਹੇ। (ਇਸੇ ਲਈ) ਉਹ ਲੋਕਾਂ ਨੂੰ ਆਪਣੀਆਂ ਆਇਤਾਂ (ਫ਼ਰਮਾਨ) ਖੋਲ ਖੋਲ ਕੇ ਬਿਆਨ ਕਰਦਾ ਹੇ ਤਾਂ ਜੋ ਉਹ ਸਿੱਖਿਆ ਗ੍ਰਹਿਣ ਕਰਨ।

Explanation & meanings · 1
  1. “ਮੁਸ਼ਰਿਕ” ਤੋਂ ਭਾਵ ਕਾਫ਼ਰ ਤੇ ਬੁਤ ਪੂਜਣ ਵਾਲੇ ਅਤੇ ਜਿਹੜੇ ਅੱਲਾਹ ਦੇ ਇਕ ਹੋਣ ਅਤੇ ਮੁਹੰਮਦ (ਸ:) ਦੀ ਪੈਗ਼ੰਬਰੀ ਦੇ ਇਨਕਾਰੀ ਹਨ।