Skip to content
ਬਨੀ-ਇਸਰਾਈਲ /

ਆਇਤ 13

17 : 13

ਆਇਤ 13 of ਬਨੀ-ਇਸਰਾਈਲ (17 : 13). This page carries the verse in the Uthmani script with a translation of its meaning, at a stable URL that can be cited on its own.

ਬਨੀ-ਇਸਰਾਈਲ ਆਇਤਾਂ 111
17 : 13

وَكُلَّ إِنسَٰنٍ أَلۡزَمۡنَٰهُ طَٰٓئِرَهُۥ فِي عُنُقِهِۦۖ وَنُخۡرِجُ لَهُۥ يَوۡمَ ٱلۡقِيَٰمَةِ كِتَٰبٗا يَلۡقَىٰهُ مَنشُورًا

ਅਸੀਂ ਹਰੇਕ ਮਨੁੱਖ ਦੀ ਕਰਮ-ਪਤਰੀ ਨੂੰ ਉਸ ਦੀ ਗਰਦਨ ਵਿਚ ਪਾ ਛੱਡਿਆ ਹੈ ਅਤੇ ਕਿਆਮਤ ਦਿਹਾੜੇ ਅਸੀਂ ਉਸ ਦੇ ਸਾਹਮਣੇ ਇਕ ਕਿਤਾਬ ਪੇਸ਼ ਕਰਾਂਗੇ ਜਿਸ ਨੂੰ ਉਹ ਆਪਣੇ ਸਾਹਮਣੇ ਖੁੱਲ੍ਹੀ ਵੇਖੇਗਾ।

Explanation & meanings · 1
  1. ਇਹ ਕਰਮ ਉਹ ਹੋਣਗੇ ਜਿਹੜੇ ਮਨੁੱਖ ਸੰਸਾਰ ਵਿਚ ਕਰਕੇ ਗਿਆ ਹੈ ਚੰਗੇ ਜਾਂ ਭੈੜੇ ਦੋਵੇਂ ਤਰ੍ਹਾਂ ਦੇ ਕਰਮ ਮਨੁੱਖ ਅੱਗੇ ਰੱਖੇ ਜਾਣਗੇ ਅਤੇ ਉਹਨਾਂ ਦੀ ਰੌਸ਼ਨੀ ਵਿਚ ਉਸ ਦੇ ਜੰਨਤ ਜਾਂ ਨਰਕ ਵਿਚ ਜਾਣ ਦਾ ਫ਼ੈਸਲਾ ਕੀਤਾ ਜਾਵੇਗਾ। ਸੋ ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਮਨੁੱਖ ਸੰਸਾਰ ਵਿਚ ਵੱਧ ਤੋਂ ਵੱਧ ਚੰਗੇ ਕਰਮ ਕਰੇ ਨਬੀ (ਸ:) ਨੇ ਫ਼ਰਮਾਇਆ : 1਼ ਨਿੱਤ ਰੋਜ ਪੰਜ ਵੇਲੇ ਦੀਆਂ ਨਮਾਜ਼ਾਂ ਉਹਨਾਂ ਦੇ ਸਮਾਂ ਹੋਣ ’ਤੇ ਅਦਾ ਕਰਨੀਆਂ। 2਼ ਮਾਪਿਆਂ ਨਾਲ ਨੇਕੀ ਵਾਲਾ ਵਰਤਾਓ ਅਤੇ ਉਹਨਾਂ ਦੀ ਆਗਿਆ ਦਾ ਪਾਲਣ ਕਰਨਾ। 3਼ ਅੱਲਾਹ ਦੀ ਰਾਹ ਵਿਚ ਜਿਹਾਦ ਕਰਨਾ, ਨੇਕੀ ਵਾਲੇ ਕਰਮ ਹਨ। (ਸਹੀ ਬੁਖ਼ਾਰੀ, ਹਦੀਸ: 7534)