وَلَقَدۡ بَعَثۡنَا فِي كُلِّ أُمَّةٖ رَّسُولًا أَنِ ٱعۡبُدُواْ ٱللَّهَ وَٱجۡتَنِبُواْ ٱلطَّٰغُوتَۖ فَمِنۡهُم مَّنۡ هَدَى ٱللَّهُ وَمِنۡهُم مَّنۡ حَقَّتۡ عَلَيۡهِ ٱلضَّلَٰلَةُۚ فَسِيرُواْ فِي ٱلۡأَرۡضِ فَٱنظُرُواْ كَيۡفَ كَانَ عَٰقِبَةُ ٱلۡمُكَذِّبِينَ
ਅਸੀਂ ਹਰ ਉੱਮਤ ਵਿਚ ਇਕ ਰਸੂਲ (ਇਹ ਦੱਸਣ ਲਈ) ਭੇਜਿਆ ਕਿ ਕੇਵਲ ਇਕ ਅੱਲਾਹ ਦੀ ਹੀ ਬੰਦਗੀ ਕਰੋ ਅਤੇ ਤਾਗ਼ੂਤ ਤੋਂ ਬਚੋ। ਫੇਰ ਇਹਨਾਂ ਵਿੱਚੋਂ ਕੁੱਝ ਲੋਕਾਂ ਨੂੰ ਤਾਂ ਅੱਲਾਹ ਨੇ ਹਿਦਾਇਤ ਬਖ਼ਸ਼ ਦਿੱਤੀ ਅਤੇ ਕੁੱਝ ’ਤੇ ਗੁਮਰਾਹੀ ਛਾ ਗਈ। ਸੋ ਤੁਸੀਂ ਆਪ ਹੀ ਧਰਤੀ ’ਤੇ ਘੁੰਮ-ਫਿਰ ਕੇ ਵੇਖ ਲਵੋ ਕਿ (ਪੈਗ਼ੰਬਰਾਂ ਨੂੰ) ਝੁਠਲਾਉਣ ਵਾਲਿਆਂ ਦਾ ਅੰਤ ਕਿਹੋ ਜਿਹਾ ਹੋਇਆ ਸੀ।
- ਤਾਗ਼ੂਤ ਲਈ ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 257/2