Skip to content
النَّحل /

ਆਇਤ 37

16 : 37
النَّحل ਆਇਤਾਂ 128
ਸੂਰਤ · النَّحل
ਪੰਜਾਬੀ · Arif
16 : 37

إِن تَحۡرِصۡ عَلَىٰ هُدَىٰهُمۡ فَإِنَّ ٱللَّهَ لَا يَهۡدِي مَن يُضِلُّۖ وَمَا لَهُم مِّن نَّٰصِرِينَ

(ਹੇ ਨਬੀ ਸ:!) ਭਾਵੇਂ ਤੁਸੀਂ ਇਹਨਾਂ ਲੋਕਾਂ ਦੀ ਹਿਦਾਇਤ ਲਈ ਕਿੰਨੇ ਹੀ ਚਾਹਵਾਨ ਹੋਵੋ, ਪਰ ਜਿਸ ਨੂੰ ਅੱਲਾਹ ਕੁਰਾਹੇ ਪਾ ਦੇਵੇ ਫੇਰ ਉਸ ਲਈ ਹਿਦਾਇਤ ਨਹੀਂ ਅਤੇ ਨਾ ਹੀ ਉਹਨਾਂ ਦਾ ਕੋਈ ਸਹਾਈ ਹੁੰਦਾ ਹੈ।

Explanation & meanings · 1
  1. ਹਦੀਸ ਵਿਚ ਆਪ (ਸ:) ਦੀ ਇਸ ਇੱਛਾ ਤੇ ਕੋਸ਼ਿਸ਼ ਨੂੰ ਇੰਜ ਬਿਆਨ ਕੀਤਾ ਗਿਆ ਹੈ ਕਿ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਮੇਰੀ ਅਤੇ ਲੋਕਾਂ ਦੀ ਉਦਾਹਰਨ ਐਵੇਂ ਹੈ ਜਿਵੇਂ ਕਿਸੇ ਨੇ ਅੱਗ ਬਾਲੀ ਹੋਵੇ ਜਦੋਂ ਅੱਗ ਨੇ ਆਪਣੇ ਆਲੇ-ਦੁਆਲੇ ਨੂੰ ਰੌਸ਼ਨ ਕਰ ਦਿੱਤਾ ਤਾਂ ਪਤੰਗੇ ਜਿਹੜੇ ਅੱਗ ਵਿਚ ਗਿਰਦੇ ਹਨ ਉਸ ਵਿਚ ਗਿਰਨ ਲੱਗ ਪਏ ਤਾਂ ਉਹ ਆਦਮੀ ਉਹਨਾਂ ਪਤੰਗਿਆ ਨੂੰ ਗਿਰਨ ਤੋਂ ਰੋਕਦਾ ਹੈ ਪਰ ਉਹ ਪਤੰਗੇ ਆਦਮੀ ’ਤੇ ਭਾਰੂ ਹੋਕੇ ਅੱਗ ਵਿਚ ਗਿਰਦੇ ਰਹਿੰਦੇ ਹਨ। ਨਬੀ (ਸ:) ਫ਼ਰਮਾਇਆ, ਇੰਜ ਹੀ ਮੈਂ ਵੀ ਤੁਹਾਨੂੰ ਤੁਹਾਡੇ ਲੱਕਾਂ ਤੋਂ ਫੜ ਕੇ ਅੱਗ ਤੋਂ ਰੋਕ ਰਿਹਾ ਹਾਂ ਪਰ ਤੁਸੀਂ ਹੋ ਕਿ ਅੱਗ ਵਿਚ ਗਿਰਨ ਲਈ ਜ਼ਿਦ ਕਰ ਰਹੇ ਹੋ। (ਸਹੀ ਬਖ਼ਾਰੀ, ਹਦੀਸ: 6483)