Skip to content
ਸੂਰਤਾਂ ਦੀ ਸੂਚੀ /

القِيَامة

القِيَامة is chapter 75 of the Quran and has 40 verses. This page presents it in full in the Uthmani script, with a verse-by-verse translation of its meaning.

40 ਆਇਤਾਂ ਸੂਰਤ ਨੰਬਰ 75
ਆਇਤ ਉੱਤੇ ਜਾਓ
ਪੰਜਾਬੀ · Arif
بِسْمِ ٱللَّهِ ٱلرَّحْمَٰنِ ٱلرَّحِيمِ

لَآ أُقۡسِمُ بِيَوۡمِ ٱلۡقِيَٰمَةِ

ਮੈਂ ਸਹੁੰ ਖਾਂਦਾ ਹਾਂ ਕਿਆਮਤ ਦਿਹਾੜੇ ਦੀ।

وَلَآ أُقۡسِمُ بِٱلنَّفۡسِ ٱللَّوَّامَةِ

ਅਤੇ ਮੈਂ ਨਿੰਦਨ ਯੋਗ ਮਨ ਦੀ ਸਹੁੰ ਖਾਂਦਾ ਹੈ।

أَيَحۡسَبُ ٱلۡإِنسَٰنُ أَلَّن نَّجۡمَعَ عِظَامَهُۥ

ਕੀ ਮਨੁੱਖ ਸਮਝਦਾ ਹੈ ਕਿ ਅਸੀਂ ਉਸ ਦੀਆਂ ਹੱਡੀਆਂ ਨੂੰ ਇਕੱਤਰ ਨਹੀਂ ਕਰ ਸਕਾਂਗੇ ?

بَلَىٰ قَٰدِرِينَ عَلَىٰٓ أَن نُّسَوِّيَ بَنَانَهُۥ

ਕਿਉਂ ਨਹੀਂ! ਸਗੋਂ ਅਸੀਂ ਤਾਂ ਉਸ ਦੀ ਪੋਰ-ਪੋਰ ਠੀਕ ਕਰਨ ’ਤੇ ਸਮਰਥ ਹਾਂ।

Explanation & meanings · 1
  1. ਇਹ ਇਕ ਸੱਚਾਈ ਹੈ ਕਿ ਹਰੇਕ ਵਿਅਕਤੀ ਦੇ ਵਿਸ਼ੇਸ਼ ਉਂਗਲਾ ਦੇ ਨਿਸ਼ਾਨ ਸੰਸਾਰ ਦੇ ਕਿਸੇ ਵੀ ਦੂਜੇ ਮਨੁੱਖ ਨਾਲ ਨਹੀਂ ਮਿਲਦੇ। ਇਹ ਆਇਤ ਉਸੇ ਵੱਲ ਅਗਵਾਈ ਕਰਦੀ ਹੈ ਕਿ ਸਾਡਾ ਪਾਲਣਹਾਰ ਸਭ ਤੋਂ ਉੱਚਾ ਤੇ ਵਡਿਆਈ ਵਾਲਾ ਹੈ ਅਤੇ ਹਰੇਕ ਚੀਜ਼ ਦਾ ਬਣਾਉਣ ਵਾਲਾ ਉਹੀਓ ਹੈ, ਛੁੱਟ ਉਸ ਤੋਂ ਹੋਰ ਕੋਈ ਬੰਦਗੀ ਦੇ ਯੋਗ ਨਹੀਂ।

بَلۡ يُرِيدُ ٱلۡإِنسَٰنُ لِيَفۡجُرَ أَمَامَهُۥ

ਮਨੁੱਖ ਤਾਂ ਚਾਹੁੰਦਾ ਹੈ ਕਿ ਅਗਾਂਹ ਨੂੰ ਵੀ ਦੁਰਾਚਾਰ ਵਾਲੇ ਕੰਮ ਕਰਦਾ ਰਹੇ।