Skip to content
ਸੂਰਤਾਂ ਦੀ ਸੂਚੀ /

التَّحرِيم

ﯯ

التَّحرِيم is chapter 66 of the Quran and has 12 verses. This page presents it in full in the Uthmani script, with a verse-by-verse translation of its meaning.

12 ਆਇਤਾਂ ਸੂਰਤ ਨੰਬਰ 66
ਆਇਤ ਉੱਤੇ ਜਾਓ
ਪੰਜਾਬੀ · Arif
بِسْمِ ٱللَّهِ ٱلرَّحْمَٰنِ ٱلرَّحِيمِ

يَٰٓأَيُّهَا ٱلنَّبِيُّ لِمَ تُحَرِّمُ مَآ أَحَلَّ ٱللَّهُ لَكَۖ تَبۡتَغِي مَرۡضَاتَ أَزۡوَٰجِكَۚ وَٱللَّهُ غَفُورٞ رَّحِيمٞ

ਹੇ ਨਬੀ! ਤੁਸੀਂ (ਉਸ ਚੀਜ਼ ਨੂੰ) ਕਿਉਂ ਹਰਾਮ (ਨਾ-ਜਾਇਜ਼) ਕਰਦੇ ਹੋ ਜਿਹੜੀ ਅੱਲਾਹ ਨੇ ਤੁਹਾਡੇ ਲਈ ਹਲਾਲ (ਜਾਇਜ਼) ਕੀਤੀ ਹੈ ? ਕੀ ਤੁਸੀਂ ਆਪਣੀਆਂ ਪਤਨੀਆਂ ਦੀ ਖ਼ੁਸ਼ੀ ਚਾਹੁੰਦੇ ਹੋ। ਅੱਲਾਹ ਬਖ਼ਸ਼ਣਹਾਰ ਅਤੇ ਮਿਹਰਬਾਨ ਹੈ।

قَدۡ فَرَضَ ٱللَّهُ لَكُمۡ تَحِلَّةَ أَيۡمَٰنِكُمۡۚ وَٱللَّهُ مَوۡلَىٰكُمۡۖ وَهُوَ ٱلۡعَلِيمُ ٱلۡحَكِيمُ

ਅੱਲਾਹ ਨੇ ਤੁਹਾਡੇ ਲਈ ਤੁਹਾਡੀਆਂ (ਨਾ-ਜਾਇਜ਼ ਸੰਹੁਾਂ) ਨੂੰ ਤੋੜਣਾ ਫ਼ਰਜ਼ ਕਰ ਦਿੱਤਾ ਹੈ। ਅੱਲਾਹ ਤੁਹਾਡਾ ਮੌਲਾ ਹੈ, ਉਹ ਵੱਡਾ ਜਾਣਨਹਾਰ ਤੇ ਯੁਕਤੀਮਾਨ ਹੈ।

وَإِذۡ أَسَرَّ ٱلنَّبِيُّ إِلَىٰ بَعۡضِ أَزۡوَٰجِهِۦ حَدِيثٗا فَلَمَّا نَبَّأَتۡ بِهِۦ وَأَظۡهَرَهُ ٱللَّهُ عَلَيۡهِ عَرَّفَ بَعۡضَهُۥ وَأَعۡرَضَ عَنۢ بَعۡضٖۖ فَلَمَّا نَبَّأَهَا بِهِۦ قَالَتۡ مَنۡ أَنۢبَأَكَ هَٰذَاۖ قَالَ نَبَّأَنِيَ ٱلۡعَلِيمُ ٱلۡخَبِيرُ

ਜਦੋਂ ਨਬੀ (ਸ:) ਨੇ ਆਪਣੀ ਕਿਸੇ ਪਤਨੀ ਨੂੰ ਇਕ ਗੱਲ ਮਲਕੜੇ ਜਿਹੇ ਆਖੀ ਪਰ ਜਦੋਂ ਉਸੇ ਪਤਨੀ ਨੇ (ਉਹੀਓ ਗਲ ਦੂਜੀ ਪਤਨੀ ਨੂੰ) ਦੱਸ ਦਿੱਤੀ ਤਾਂ ਅੱਲਾਹ ਨੇ ਉਸ (ਵਾਰਤਾਲਾਪ) ਤੋਂ ਇਸ (ਨਬੀ) ਨੂੰ ਸੂਚਿਤ ਕਰ ਦਿੱਤੀ, ਤਾਂ ਨਬੀ ਨੇ (ਦੂਜੀ ਪਤਨੀ) ਨੂੰ ਕੁੱਝ ਹੱਦ ਤਕ ਗੱਲਾਂ ਦੱਸ ਵੀ ਦਿੱਤੀਆਂ ਅਤੇ ਕੁੱਝ ਟਾਲ ਦਿੱਤਾ। ਫੇਰ ਜਦੋਂ ਨਬੀ ਨੇ ਉਸ (ਪਹਿਲੀ ਪਤਨੀ) ਨੂੰ ਉਹ ਸਾਰੀ ਗੱਲ ਸੁਣਾਈ ਤਾਂ ਉਹ ਪੁੱਛਣ ਲੱਗੀ, ਤੁਹਾਨੂੰ ਇਹ ਸਭ ਕਿਸ ਨੇ ਦੱਸਿਆ ਹੈ ? ਉਸ (ਨਬੀ) ਨੇ ਫਰਮਾਇਆ, ਮੈਨੂੰ ਇਹ ਸਾਰੀ ਜਾਣਕਾਰੀ ਸਭ ਕੁੱਝ ਜਾਣਨ ਵਾਲੇ ਤੇ ਖ਼ਬਰ ਰੱਖਣ ਵਾਲੇ ਅੱਲਾਹ ਨੇ ਦਿੱਤੀ ਹੈ।

إِن تَتُوبَآ إِلَى ٱللَّهِ فَقَدۡ صَغَتۡ قُلُوبُكُمَاۖ وَإِن تَظَٰهَرَا عَلَيۡهِ فَإِنَّ ٱللَّهَ هُوَ مَوۡلَىٰهُ وَجِبۡرِيلُ وَصَٰلِحُ ٱلۡمُؤۡمِنِينَۖ وَٱلۡمَلَٰٓئِكَةُ بَعۡدَ ذَٰلِكَ ظَهِيرٌ

ਕਿਉਂ ਜੋ ਤੁਹਾਡੇ ਦਿਲ ਸੱਚਾਈ ਤੋਂ ਹਟ ਗਏ ਹਨ ਸੋ ਤੁਸੀਂ ਦੋਵੇਂ (ਪਤਨੀਆਂ) ਅੱਲਾਹ ਤੋਂ ਤੌਬਾ ਕਰ ਲਵੋ ਤਾਂ ਤੁਹਾਡੇ ਲਈ ਵਧੀਆ ਹੈ। ਜੇ ਤੁਸੀਂ ਇਸ (ਨਬੀ) ਦੇ ਵਿਰੁੱਧ ਏਕਾ ਕੀਤਾ ਤਾਂ ਅੱਲਾਹ ਆਪ ਹੀ ਉਸ ਦੀ ਸਹਾਇਤਾ ਕਰੇਗਾ, ਅਤੇ ਜਿਬਰਾਈਲ, ਨੇਕ ਮੋਮਿਨ ਤੇ ਇਹਨਾਂ ਦੇ ਨਾਲ-ਨਾਲ ਸਾਰੇ ਫ਼ਰਿਸ਼ਤੇ ਵੀ ਉਸ ਦੇ ਸਹਾਈ ਹਨ।

عَسَىٰ رَبُّهُۥٓ إِن طَلَّقَكُنَّ أَن يُبۡدِلَهُۥٓ أَزۡوَٰجًا خَيۡرٗا مِّنكُنَّ مُسۡلِمَٰتٖ مُّؤۡمِنَٰتٖ قَٰنِتَٰتٖ تَٰٓئِبَٰتٍ عَٰبِدَٰتٖ سَٰٓئِحَٰتٖ ثَيِّبَٰتٖ وَأَبۡكَارٗا

ਜੇ ਉਹ (ਨਬੀ) ਤੁਹਾਨੂੰ ਤਲਾਕ ਦੇ ਦੇਵੇ ਤਾਂ ਹੋ ਸਕਦਾ ਹੈ ਕਿ ਬਦਲੇ ਵਿਚ ਉਸ ਦਾ ਰੱਬ ਉਸ ਨੂੰ ਤੁਹਾਥੋਂ ਚੰਗੀਆਂ ਪਤਨੀਆਂ ਦੇ ਦੇਵੇ। ਉਹ ਮੁਸਲਮਾਨ, ਮੋਮਿਨ, ਆਗਿਆਕਾਰੀ, ਤੌਬਾ ਕਰਨ ਵਾਲੀਆਂ, ਬੰਦਗੀ ਕਰਨ ਵਾਲੀਆਂ, ਰੋਜ਼ਾ ਰੱਖਣ ਵਾਲੀਆਂ, ਉਹ ਪਹਿਲਾਂ ਵਿਆਹੀਆਂ ਹੋਈਆਂ (ਭਾਵ ਵਿਧਵਾ), ਜਾਂ ਕੁਆਰੀਆਂ ਹੋਣਗੀਆਂ।