66 : 11
وَضَرَبَ ٱللَّهُ مَثَلٗا لِّلَّذِينَ ءَامَنُواْ ٱمۡرَأَتَ فِرۡعَوۡنَ إِذۡ قَالَتۡ رَبِّ ٱبۡنِ لِي عِندَكَ بَيۡتٗا فِي ٱلۡجَنَّةِ وَنَجِّنِي مِن فِرۡعَوۡنَ وَعَمَلِهِۦ وَنَجِّنِي مِنَ ٱلۡقَوۡمِ ٱلظَّٰلِمِينَ
ਅੱਲਾਹ ਨੇ ਈਮਾਨ ਵਾਲਿਆਂ ਲਈ ਫ਼ਿਰਔਨ ਦੀ ਪਤਨੀ ਦੀ ਉਦਾਹਰਨ ਦਿੱਤੀ ਹੈ, ਜਦੋਂ ਉਸ ਨੇ ਬੇਨਤੀ ਕੀਤੀ ਕਿ ਹੇ ਮੇਰੇ ਰੱਬ! ਮੇਰੇ ਲਈ ਆਪਣੇ ਕੋਲ ਜੰਨਤ ਵਿਚ ਇਕ ਘਰ ਬਣਾ ਅਤੇ ਮੈਨੂੰ ਫ਼ਿਰਔਨ ਅਤੇ ਉਸ ਦੇ ਅਮਲਾਂ ਤੋਂ ਬਚਾ ਲੈ ਤੇ ਮੈਨੂੰ ਜ਼ਾਲਮ ਕੌਮ ਤੋਂ ਛੁਟਕਾਰਾ ਦੁਆਦੇ।
Explanation & meanings · 1
- ਫ਼ਿਰਔਨ ਦੀ ਪਤਨੀ ਦਾ ਨਾਂ ਆਸੀਆ ਸੀ, ਉਹ ਇਕ ਪਾਕ-ਪਵਿੱਤਰ ਮੋਮਿਨ ਔਰਤ ਸੀ ਇਸੇ ਲਈ ਹਦੀਸ ਵਿਚ ਇਸ ਦੀ ਸ਼ਲਾਘਾ ਕੀਤੀ ਗਈ ਹੈ। ਸੋ ਨਬੀ ਕਰੀਮ (ਸ:) ਨੇ ਫਰਮਾਇਆ, ਪੁਰਸ਼ਾਂ ਵਿਚ ਤਾਂ ਬਹੁਤ ਸਾਰੇ ਪਹੁੰਚੇ ਹੋਏ ਲੋਕ ਹੋਏ ਹਨ ਪਰ ਔਰਤਾਂ ਵਿਚ ਆਸੀਆ ਫ਼ਿਰਔਨ ਦੀ ਪਤਨੀ ਅਤੇ ਮਰੀਅਮ ਇਮਰਾਨ ਦੀ ਧੀ ਹੀ ਕਮਾਲ ਨੂੰ ਪਹੁੰਚੀਆਂ ਅਤੇ ਹਜ਼ਰਤ ਆਇਸ਼ਾ ਦੀ ਮਹੱਤਤਾ ਇਹਨਾਂ ਸਭ ’ਤੇ ਇੰਜ ਹੈ ਜਿਵੇਂ ਸਰੀਦ ਦਾ ਦੂਜੀਆਂ ਖਾਣ ਵਾਲੀਆਂ ਚੀਜ਼ਾਂ ’ਤੇ। (ਸਹੀ ਬੁਖ਼ਾਰੀ, ਹਦੀਸ: 3411)