وَإِذۡ أَسَرَّ ٱلنَّبِيُّ إِلَىٰ بَعۡضِ أَزۡوَٰجِهِۦ حَدِيثٗا فَلَمَّا نَبَّأَتۡ بِهِۦ وَأَظۡهَرَهُ ٱللَّهُ عَلَيۡهِ عَرَّفَ بَعۡضَهُۥ وَأَعۡرَضَ عَنۢ بَعۡضٖۖ فَلَمَّا نَبَّأَهَا بِهِۦ قَالَتۡ مَنۡ أَنۢبَأَكَ هَٰذَاۖ قَالَ نَبَّأَنِيَ ٱلۡعَلِيمُ ٱلۡخَبِيرُ
ਜਦੋਂ ਨਬੀ (ਸ:) ਨੇ ਆਪਣੀ ਕਿਸੇ ਪਤਨੀ ਨੂੰ ਇਕ ਗੱਲ ਮਲਕੜੇ ਜਿਹੇ ਆਖੀ ਪਰ ਜਦੋਂ ਉਸੇ ਪਤਨੀ ਨੇ (ਉਹੀਓ ਗਲ ਦੂਜੀ ਪਤਨੀ ਨੂੰ) ਦੱਸ ਦਿੱਤੀ ਤਾਂ ਅੱਲਾਹ ਨੇ ਉਸ (ਵਾਰਤਾਲਾਪ) ਤੋਂ ਇਸ (ਨਬੀ) ਨੂੰ ਸੂਚਿਤ ਕਰ ਦਿੱਤੀ, ਤਾਂ ਨਬੀ ਨੇ (ਦੂਜੀ ਪਤਨੀ) ਨੂੰ ਕੁੱਝ ਹੱਦ ਤਕ ਗੱਲਾਂ ਦੱਸ ਵੀ ਦਿੱਤੀਆਂ ਅਤੇ ਕੁੱਝ ਟਾਲ ਦਿੱਤਾ। ਫੇਰ ਜਦੋਂ ਨਬੀ ਨੇ ਉਸ (ਪਹਿਲੀ ਪਤਨੀ) ਨੂੰ ਉਹ ਸਾਰੀ ਗੱਲ ਸੁਣਾਈ ਤਾਂ ਉਹ ਪੁੱਛਣ ਲੱਗੀ, ਤੁਹਾਨੂੰ ਇਹ ਸਭ ਕਿਸ ਨੇ ਦੱਸਿਆ ਹੈ ? ਉਸ (ਨਬੀ) ਨੇ ਫਰਮਾਇਆ, ਮੈਨੂੰ ਇਹ ਸਾਰੀ ਜਾਣਕਾਰੀ ਸਭ ਕੁੱਝ ਜਾਣਨ ਵਾਲੇ ਤੇ ਖ਼ਬਰ ਰੱਖਣ ਵਾਲੇ ਅੱਲਾਹ ਨੇ ਦਿੱਤੀ ਹੈ।