Skip to content
ਸੂਰਤਾਂ ਦੀ ਸੂਚੀ /

المُلك

المُلك is chapter 67 of the Quran and has 30 verses. This page presents it in full in the Uthmani script, with a verse-by-verse translation of its meaning.

30 ਆਇਤਾਂ ਸੂਰਤ ਨੰਬਰ 67
ਆਇਤ ਉੱਤੇ ਜਾਓ
ਪੰਜਾਬੀ · Arif
بِسْمِ ٱللَّهِ ٱلرَّحْمَٰنِ ٱلرَّحِيمِ

تَبَٰرَكَ ٱلَّذِي بِيَدِهِ ٱلۡمُلۡكُ وَهُوَ عَلَىٰ كُلِّ شَيۡءٖ قَدِيرٌ

ਉਹ ਜ਼ਾਤ (ਅੱਲਾਹ ਦੀ) ਅਤਿਅੰਤ ਬਰਕਤਾਂ ਵਾਲੀ ਹੈ ਜਿਸ ਦੇ ਹੱਥ ਵਿਚ (ਕੁੱਲ ਜਹਾਨ ਦੀ) ਪਾਤਸ਼ਾਹੀ ਹੈ ਅਤੇ ਹਰਕੇ ਚੀਜ਼ ਉਸ ਦੇ ਕਾਬੂ ਵਿਚ ਹੈ।

ٱلَّذِي خَلَقَ ٱلۡمَوۡتَ وَٱلۡحَيَوٰةَ لِيَبۡلُوَكُمۡ أَيُّكُمۡ أَحۡسَنُ عَمَلٗاۚ وَهُوَ ٱلۡعَزِيزُ ٱلۡغَفُورُ

ਉਹ ਜਿਸ ਨੇ ਮੌਤ ਅਤੇ ਜੀਵਨ ਨੂੰ ਸਾਜਿਆ ਹੈ ਤਾਂ ਜੋ ਤੁਹਾਨੂੰ ਪਰਖੇ ਕਿ ਤੁਹਾਡੇ ਵਿੱਚੋਂ ਵਧੇਰੇ ਚੰਗੇ ਕੰਮ ਕੌਣ ਕਰਦਾ ਹੈ। ਉਹ ਵੱਡਾ ਜ਼ੋਰਾਵਰ ਹੈ ਤੇ ਬਖ਼ਸ਼ਣਹਾਰ ਵੀ ਹੈ।

Explanation & meanings · 1
  1. ਭਾਵ ਤੁਹਾਡੇ ਵਿੱਚੋਂ ਵਧੀਆ ਤੇ ਚੰਗੇ ਢੰਗ ਨਾਲ ਨੇਕ ਅਮਲ ਕੌਣ ਕਰਦਾ ਹੈ ਜੋ ਕਿ ਕੇਵਲ ਅੱਲਾਹ ਦੀ ਰਜ਼ਾ ਲਈ ਤੇ ਹਜ਼ਰਤ ਮੁਹੰਮਦ (ਸ:) ਦੀ ਸੁੱਨਤ ਅਨੁਸਾਰ ਹੋਣ?

ٱلَّذِي خَلَقَ سَبۡعَ سَمَٰوَٰتٖ طِبَاقٗاۖ مَّا تَرَىٰ فِي خَلۡقِ ٱلرَّحۡمَٰنِ مِن تَفَٰوُتٖۖ فَٱرۡجِعِ ٱلۡبَصَرَ هَلۡ تَرَىٰ مِن فُطُورٖ

ਉਹ ਜਿਸ ਨੇ ਉੱਪਰ-ਥੱਲੇ ਸੱਤ ਅਕਾਸ਼ ਬਣਾਏ। (ਹੇ ਇਨਸਾਨ!) ਤੂੰ ਰਹਿਮਾਨ (ਭਾਵ ਅੱਲਾਹ ਮਿਹਰਬਾਨ) ਦੀ ਰਚਨਾ ਵਿਚ ਕਿਸੇ ਤਰ੍ਹਾਂ ਦਾ ਕੋਈ ਅਸਾਂਵਾਪਣ ਨਹੀਂ ਵੇਖੇਗਾ। ਫੇਰ ਵੇਖ ਕੀ ਤੂੰ ਕੋਈ ਤਰੇੜ ਵੇਖਦਾ ਹੈ ?

ثُمَّ ٱرۡجِعِ ٱلۡبَصَرَ كَرَّتَيۡنِ يَنقَلِبۡ إِلَيۡكَ ٱلۡبَصَرُ خَاسِئٗا وَهُوَ حَسِيرٞ

ਮੁੜ-ਮੁੜ ਨਿਗਾਹ ਦੌੜਾ, ਤੇਰੀ ਨਿਗਾਹ ਥੱਕ ਹਾਰ ਕੇ ਤੇ ਅਸਫ਼ਲ ਹੋ ਕੇ ਪਰਤ ਆਵੇਗੀ।

وَلَقَدۡ زَيَّنَّا ٱلسَّمَآءَ ٱلدُّنۡيَا بِمَصَٰبِيحَ وَجَعَلۡنَٰهَا رُجُومٗا لِّلشَّيَٰطِينِۖ وَأَعۡتَدۡنَا لَهُمۡ عَذَابَ ٱلسَّعِيرِ

ਨਿਰਸੰਦੇਹ, ਅਸੀਂ ਸੰਸਾਰ ਵਿਚ (ਦਿਸਣ ਵਾਲੇ) ਅਕਾਸ਼ ਨੂੰ ਚਰਾਗ਼ਾਂ (ਭਾਵ ਤਾਰਿਆਂ) ਨਾਲ ਸਜਾਇਆ ਹੈ ਅਤੇ ਇਹਨਾਂ (ਤਾਰਿਆਂ) ਨੂੰ ਸ਼ੈਤਾਨਾਂ ਨੂੰ ਮਾਰ ਭਜਾਉਣ ਦਾ ਸਾਧਨ ਬਣਾਇਆ ਹੈ ਅਤੇ ਅਸੀਂ ਇਹਨਾਂ ਸ਼ੈਤਾਨਾਂ ਲਈ ਭੜਕਦੀ ਹੋਈ ਅੱਗ ਤਿਆਰ ਕਰ ਛੱਡੀ ਹੈ।

Explanation & meanings · 1
  1. ਵੇਖੋ ਸੂਰਤ ਅਲ-ਅਨਾਮ, ਹਾਸ਼ੀਆ ਆਇਤ 97/6