Skip to content
ਸੂਰਤਾਂ ਦੀ ਸੂਚੀ /

الأحقَاف

الأحقَاف is chapter 46 of the Quran and has 35 verses. This page presents it in full in the Uthmani script, with a verse-by-verse translation of its meaning.

35 ਆਇਤਾਂ ਸੂਰਤ ਨੰਬਰ 46
ਆਇਤ ਉੱਤੇ ਜਾਓ
ਪੰਜਾਬੀ · Arif
بِسْمِ ٱللَّهِ ٱلرَّحْمَٰنِ ٱلرَّحِيمِ

تَنزِيلُ ٱلۡكِتَٰبِ مِنَ ٱللَّهِ ٱلۡعَزِيزِ ٱلۡحَكِيمِ

ਇਸ ਕਿਤਾਬ (.ਕੁਰਆਨ) ਨੂੰ ਉਤਾਰਨਾ ਉਸ ਅੱਲਾਹ ਵੱਲੋਂ ਹੈ ਜਿਹੜਾ ਵੱਡਾ ਜ਼ੋਰਾਵਰ ਅਤੇ ਹਿਕਮਤ ਵਾਲਾ (ਯੁਕਤੀਮਾਨ) ਹੈ।

مَا خَلَقۡنَا ٱلسَّمَٰوَٰتِ وَٱلۡأَرۡضَ وَمَا بَيۡنَهُمَآ إِلَّا بِٱلۡحَقِّ وَأَجَلٖ مُّسَمّٗىۚ وَٱلَّذِينَ كَفَرُواْ عَمَّآ أُنذِرُواْ مُعۡرِضُونَ

ਅਸੀਂ ਅਕਾਸ਼ਾਂ ਤੇ ਧਰਤੀ ਅਤੇ ਜੋ ਇਹਨਾਂ ਦੋਹਾਂ ਦੇ ਵਿਚਾਲੇ ਹੈ (ਉਸ ਨੂੰ) ਹੱਕ ’ਤੇ ਆਧਾਰਿਤ ਅਤੇ ਇਕ ਨਿਸ਼ਚਿਤ ਸਮੇਂ ਲਈ ਪੈਦਾ ਕੀਤਾ ਹੈ। ਜਿਹੜੇ ਲੋਕਾਂ ਨੇ (ਰੱਬੀ ਨਿਸ਼ਾਨੀਆਂ) ਦਾ ਇਨਕਾਰ ਕੀਤਾ ਹੈ, ਉਹ ਉਹਨਾਂ ਚੀਜ਼ਾਂ ਤੋਂ ਮੂੰਹ ਮੋੜੀ ਬੈਠੇ ਹਨ, ਜਿਨ੍ਹਾਂ ਤੋਂ ਇਨ੍ਹਾਂ ਨੂੰ ਡਰਾਇਆ ਗਿਆ ਹੈ।

قُلۡ أَرَءَيۡتُم مَّا تَدۡعُونَ مِن دُونِ ٱللَّهِ أَرُونِي مَاذَا خَلَقُواْ مِنَ ٱلۡأَرۡضِ أَمۡ لَهُمۡ شِرۡكٞ فِي ٱلسَّمَٰوَٰتِۖ ٱئۡتُونِي بِكِتَٰبٖ مِّن قَبۡلِ هَٰذَآ أَوۡ أَثَٰرَةٖ مِّنۡ عِلۡمٍ إِن كُنتُمۡ صَٰدِقِينَ

(ਹੇ ਨਬੀ!) ਤੁਸੀਂ ਆਖ ਦਿਓ! ਚੰਗਾ ਇਹ ਦੱਸੋ ਕਿ ਜਿਨ੍ਹਾਂ (ਇਸ਼ਟਾਂ) ਨੂੰ ਤੁਸੀਂ ਅੱਲਾਹ ਨੂੰ ਛੱਡ ਕੇ ਪੁਕਾਰਦੇ ਹੋ, ਮੈਨੂੰ ਵਿਖਾਓ ਕਿ ਉਹਨਾਂ ਨੇ ਧਰਤੀ ਵਿਚ ਕੀ ਪੈਦਾ ਕੀਤਾ ਹੈ ? ਜਾਂ ਉਹਨਾਂ ਦਾ ਅਕਾਸ਼ (ਦੇ ਬਣਾਉਣ) ਵਿਚ ਕੋਈ ਹਿੱਸਾ ਹੈ ? ਜੇ ਤੁਸੀਂ ਸੱਚੇ ਹੋ ਤਾਂ ਇਸ (.ਕੁਰਆਨ) ਤੋਂ ਪਹਿਲਾਂ ਆਈ ਹੋਈ ਕੋਈ ਕਿਤਾਬ ਜਾਂ ਕੋਈ ਗਿਆਨ ਦੀ ਰਹਿੰਦ-ਖੂੰਧ ਹੈ ਤਾਂ ਉਹ ਮੇਰੇ ਕੋਲ ਲੈ ਆਓ!

وَمَنۡ أَضَلُّ مِمَّن يَدۡعُواْ مِن دُونِ ٱللَّهِ مَن لَّا يَسۡتَجِيبُ لَهُۥٓ إِلَىٰ يَوۡمِ ٱلۡقِيَٰمَةِ وَهُمۡ عَن دُعَآئِهِمۡ غَٰفِلُونَ

ਉਸ ਤੋਂ ਵੱਧ ਗੁਮਰਾਹ ਕੌਣ ਹੋ ਸਕਦਾ ਹੈ, ਜਿਹੜਾ ਅੱਲਾਹ ਤੋਂ ਛੁੱਟ ਉਸ ਨੂੰ ਪੁਕਾਰਦਾ ਹੈ, ਜਿਹੜਾ ਕਿਆਮਤ ਤਕ ਉਹਨਾਂ ਨੂੰ ਉੱਤਰ ਨਹੀਂ ਦੇ ਸਕਦਾ ? ਜਦ ਕਿ ਉਹ ਉਹਨਾਂ ਦੀ ਪੁਕਾਰ ਤੋਂ ਹੀ ਬੇਸੁਰਤ ਹਨ।

Explanation & meanings · 1
  1. ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 165/2