46 : 12
وَمِن قَبۡلِهِۦ كِتَٰبُ مُوسَىٰٓ إِمَامٗا وَرَحۡمَةٗۚ وَهَٰذَا كِتَٰبٞ مُّصَدِّقٞ لِّسَانًا عَرَبِيّٗا لِّيُنذِرَ ٱلَّذِينَ ظَلَمُواْ وَبُشۡرَىٰ لِلۡمُحۡسِنِينَ
ਇਸ (.ਕੁਰਆਨ) ਤੋਂ ਪਹਿਲਾਂ ਮੂਸਾ ਦੀ ਕਿਤਾਬ (ਤੌਰੈਤ) ਅਗਵਾਈ ਕਰਨ ਵਾਲੀ ਅਤੇ ਰਹਿਮਤ ਸੀ ਅਤੇ ਹੁਣ ਇਹ (.ਕੁਰਆਨ) ਅਰਬੀ ਭਾਸ਼ਾ ਵਿਚ ਉਸ (ਤੌਰੈਤ) ਦੀ ਪੁਸ਼ਟੀ ਕਰਨ ਵਾਲੀ ਕਿਤਾਬ ਹੈ, ਤਾਂ ਜੋ ਉਹ ਉਹਨਾਂ ਲੋਕਾਂ ਨੂੰ (ਨਰਕ ਤੋਂ) ਡਰਾਵੇ, ਜਿਨ੍ਹਾਂ ਨੇ ਜ਼ੁਲਮ ਕੀਤਾ ਹੈ ਅਤੇ ਨੇਕੀਆਂ ਕਰਨ ਵਾਲਿਆਂ ਲਈ ਇਸ ਵਿਚ ਖ਼ੁਸ਼ਖ਼ਬਰੀਆਂ ਹਨ।