46 : 35
فَٱصۡبِرۡ كَمَا صَبَرَ أُوْلُواْ ٱلۡعَزۡمِ مِنَ ٱلرُّسُلِ وَلَا تَسۡتَعۡجِل لَّهُمۡۚ كَأَنَّهُمۡ يَوۡمَ يَرَوۡنَ مَا يُوعَدُونَ لَمۡ يَلۡبَثُوٓاْ إِلَّا سَاعَةٗ مِّن نَّهَارِۭۚ بَلَٰغٞۚ فَهَلۡ يُهۡلَكُ إِلَّا ٱلۡقَوۡمُ ٱلۡفَٰسِقُونَ
(ਹੇ ਨਬੀ!) ਤੁਸੀਂ ਧੀਰਜ ਤੋਂ ਕੰਮ ਲਓ, ਜਿਸ ਤਰ੍ਹਾਂ (ਤੁਹਾਥੋਂ ਪਹਿਲਾਂ) ਹਿੰਮਤ ਤੇ ਹੌਸਲੇ ਵਾਲੇ ਰਸੂਲਾਂ ਨੇ ਧੀਰਜ ਤੋਂ ਕੰਮ ਲਿਆ ਸੀ। ਇਹਨਾਂ ਕਾਫ਼ਿਰਾਂ ਲਈ ਅਜ਼ਾਬ ਮੰਗਣ ਵਿਚ ਕਾਹਲੀ ਨਾ ਕਰੋ। ਜਿਸ ਦਿਨ ਉਹ (ਕਾਫ਼ਿਰ) ਉਸ (ਅਜ਼ਾਬ) ਨੂੰ ਵੇਖ ਲੈਣਗੇ, ਜਿਸ ਦਾ ਇਹਨਾਂ ਨਾਲ ਵਾਅਦਾ ਕੀਤਾ ਜਾ ਰਿਹਾ ਹੈ (ਤਾਂ ਉਹ ਸਮਝਣਗੇ) ਕਿ ਉਹ ਤਾਂ (ਸੰਸਾਰ ਵਿਚ) ਦਿਨ ਦੀ ਬਸ ਇਕ ਘੜੀ ਹੀ ਠਹਿਰੇ ਸਨ। (ਹੇ ਨਬੀ) ਇਹ (ਰੱਬੀ ਪੈਗ਼ਾਮ ਲੋਕਾਂ ਤੱਕ) ਪਹੁੰਚਾ ਦਿਓ ਹੈ, ਸੋ ਨਾ-ਫ਼ਰਮਾਨ ਲੋਕਾਂ ਤੋਂ ਛੁੱਟ ਹੋਰ ਕੋਈ ਵੀ ਬਰਬਾਦ ਨਹੀਂ ਹੋਵੇਗਾ।
Explanation & meanings · 1
- ਅੱਲਾਹ ਨੇ ਦੁਨੀਆਂ ਵਿਚ ਵੱਡੀ ਸੰਖਿਆ ਵਿਚ ਪੈਗ਼ੰਬਰ ਭੇਜੇ ਸੀ ਪਰ ਇਨ੍ਹਾਂ ਵਿਚ ਪੰਜ ਉਹ ਪੈਬੰਬਰ ਹਨ ਜਿਹੜੇ ਬਹੁਤ ਹੀ ਬੜੀ ਹਿੰਮਤ ਅਤੇ ਹੌਂਸਲੇ ਵਾਲੇ ਹਨ। ਜਿਨ੍ਹਾਂ ਵਿਚ ਹਜ਼ਰਤ ਮੁਹੰਮਦ (ਸ:), ਹਜ਼ਰਤ ਨੂਹ, ਹਜ਼ਰਤ ਇਬਰਾਹੀਮ, ਹਜ਼ਰਤ ਮੂਸਾ, ਹਜ਼ਰਤ ਈਸਾ ਸ਼ਾਮਿਲ ਹਨ।