Skip to content
الأحقَاف /

ਆਇਤ 15

46 : 15

ਆਇਤ 15 of الأحقَاف (46 : 15). This page carries the verse in the Uthmani script with a translation of its meaning, at a stable URL that can be cited on its own.

الأحقَاف ਆਇਤਾਂ 35
ਸੂਰਤ · الأحقَاف
ਪੰਜਾਬੀ · Arif
46 : 15

وَوَصَّيۡنَا ٱلۡإِنسَٰنَ بِوَٰلِدَيۡهِ إِحۡسَٰنًاۖ حَمَلَتۡهُ أُمُّهُۥ كُرۡهٗا وَوَضَعَتۡهُ كُرۡهٗاۖ وَحَمۡلُهُۥ وَفِصَٰلُهُۥ ثَلَٰثُونَ شَهۡرًاۚ حَتَّىٰٓ إِذَا بَلَغَ أَشُدَّهُۥ وَبَلَغَ أَرۡبَعِينَ سَنَةٗ قَالَ رَبِّ أَوۡزِعۡنِيٓ أَنۡ أَشۡكُرَ نِعۡمَتَكَ ٱلَّتِيٓ أَنۡعَمۡتَ عَلَيَّ وَعَلَىٰ وَٰلِدَيَّ وَأَنۡ أَعۡمَلَ صَٰلِحٗا تَرۡضَىٰهُ وَأَصۡلِحۡ لِي فِي ذُرِّيَّتِيٓۖ إِنِّي تُبۡتُ إِلَيۡكَ وَإِنِّي مِنَ ٱلۡمُسۡلِمِينَ

ਅਸਾਂ ਮਨੁੱਖ ਨੂੰ ਉਸ ਦੇ ਮਾਪਿਆਂ ਨਾਲ ਸੋਹਣਾ ਵਿਹਾਰ ਕਰਨ ਦਾ ਆਦੇਸ਼ ਦਿੱਤਾ। ਉਸ ਦੀ ਮਾਤਾ ਨੇ ਉਸ ਨੂੰ ਕਸ਼ਟਾਂ ਨਾਲ ਢਿੱਡ ਵਿਚ ਰੱਖਿਆ ਤੇ ਕਸ਼ਟ ਸਹਿ ਕੇ ਹੀ ਜਣਿਆ। ਉਸ ਦੇ ਗਰਭ ਅਤੇ ਦੁੱਧ ਛੁਡਾਉਣ ਵਿਚ ਤੀਹ ਮਹੀਨਿਆਂ ਦਾ ਸਮਾਂ ਹੈ। ਇੱਥੋਂ ਤਕ ਕਿ ਜਦੋਂ ਉਹ ਆਪਣੀ ਪੁੂਰੀ ਜਵਾਨੀ ਨੂੰ ਪੁਜਿਆ ਅਤੇ ਚਾਲੀ ਵਰ੍ਹਿਆਂ ਦਾ ਹੋ ਗਿਆ ਤਾਂ ਉਸ ਨੇ ਦੁਆ ਕੀਤੀ ਕਿ ਰੱਬਾ! ਮੈਨੂੰ ਬਲ ਬਖ਼ਸ਼ ਕਿ ਮੈਂ ਤੇਰੀ ਉਸ ਨਿਅਮਤਾਂ ਦਾ ਧੰਨਵਾਦ ਕਰਾਂ ਜੋ ਤੂੰ ਮੈਨੂੰ ਤੇ ਮੇਰੇ ਮਾਪਿਆਂ ਨੂੰ ਬਖ਼ਸ਼ੀਆਂ ਹਨ। ਮੇਰੇ ਰੱਬਾ! ਮੈਨੂੰ ਹਿੰਮਤ ਦੇ ਕਿ ਮੈਂ ਉਹ ਨੇਕ ਕੰਮ ਕਰਾਂ ਜਿਸ ਨੂੰ ਤੂੰ ਪਸੰਦ ਕਰੇਂ। ਤੂੰ ਮੇਰੇ ਲਈ ਮੇਰੀ ਸੰਤਾਨ ਦਾ ਸੁਧਾਰ ਕਰ। ਬੇਸ਼ਕ ਮੈਨੇ ਤੇਰੇ ਹਜ਼ੂਰ ਤੌਬਾ ਕੀਤੀ ਹੈ ਅਤੇ ਮੈਂ ਮੁਸਲਮਾਨਾਂ (ਆਗਿਆਕਾਰੀਆਂ) ਵਿੱਚੋਂ ਹਾਂ।