30 : 8
أَوَلَمۡ يَتَفَكَّرُواْ فِيٓ أَنفُسِهِمۗ مَّا خَلَقَ ٱللَّهُ ٱلسَّمَٰوَٰتِ وَٱلۡأَرۡضَ وَمَا بَيۡنَهُمَآ إِلَّا بِٱلۡحَقِّ وَأَجَلٖ مُّسَمّٗىۗ وَإِنَّ كَثِيرٗا مِّنَ ٱلنَّاسِ بِلِقَآيِٕ رَبِّهِمۡ لَكَٰفِرُونَ
ਕੀ ਉਹਨਾਂ (ਬੇਖ਼ਬਰ) ਲੋਕਾਂ ਨੇ ਆਪਣੇ ਮਨਾਂ ’ਚ ਸੋਚ ਵਿਚਾਰ ਨਹੀਂ ਕੀਤਾ ਕਿ ਅੱਲਾਹ ਨੇ ਅਕਾਸ਼ਾਂ ਤੇ ਧਰਤੀ ਨੂੰ ਅਤੇ ਉਹਨਾਂ ਦੇ ਵਿਚਾਲੇ ਦੀਆਂ ਸਾਰੀਆਂ ਚੀਜ਼ਾਂ ਨੂੰ ਹੱਕ-ਸੱਚ ਨਾਲ ਤੇ ਇਕ ਮਿਥੇ ਹੋਏ ਸਮੇਂ ਲਈ ਪੈਦਾ ਕੀਤਾ ਹੈ ? ਅਤੇ ਨਿਰਸੰਦੇਹ, ਵਧੇਰੇ ਲੋਕ ਆਪਣੇ ਰੱਬ ਦੀ ਮਿਲਣੀ (ਕਿਆਮਤ) ਤੋਂ ਹੀ ਇਨਕਾਰ ਕਰਦੇ ਹਨ।