30 : 46
وَمِنۡ ءَايَٰتِهِۦٓ أَن يُرۡسِلَ ٱلرِّيَاحَ مُبَشِّرَٰتٖ وَلِيُذِيقَكُم مِّن رَّحۡمَتِهِۦ وَلِتَجۡرِيَ ٱلۡفُلۡكُ بِأَمۡرِهِۦ وَلِتَبۡتَغُواْ مِن فَضۡلِهِۦ وَلَعَلَّكُمۡ تَشۡكُرُونَ
ਅਤੇ ਉਹ ਦੀਆਂ ਨਿਸ਼ਾਨੀਆਂ ਵਿੱਚੋਂ ਇਹ ਵੀ ਹੈ ਕਿ ਉਹ ਖ਼ੁਸ਼ਖ਼ਬਰੀਆਂ ਦੇਣ ਵਾਲੀਆਂ ਹਵਾਵਾਂ ਨੂੰ ਭੇਜਦਾ ਹੈ ਤਾਂ ਜੋ ਉਹ ਤੁਹਾਨੂੰ ਆਪਣੀਆਂ ਮਿਹਰਾਂ ਦਾ ਆਨੰਦ ਦੇਵੇ। ਉਸ ਦੇ ਹੁਕਮ ਨਾਲ ਹੀ (ਪਾਣੀ ਵਿਚ) ਬੇੜੀਆਂ ਚੱਲਦੀਆਂ ਹਨ ਤਾਂ ਜੋ (ਸਮੁੰਦਰਾਂ ਵਿਚ) ਤੁਸੀਂ ਉਸ ਦੇ ਫ਼ਜ਼ਲ ਦੀ ਭਾਲ ਕਰੋ ਤਾਂ ਜੋ ਤੁਸੀਂ ਉਸ ਦਾ ਧੰਨਵਾਦ ਕਰ ਸਕੋਂ।