Skip to content
مَريَم /

ਆਇਤ 58

19 : 58
مَريَم ਆਇਤਾਂ 98
ਸੂਰਤ · مَريَم
ਪੰਜਾਬੀ · Arif
19 : 58

أُوْلَٰٓئِكَ ٱلَّذِينَ أَنۡعَمَ ٱللَّهُ عَلَيۡهِم مِّنَ ٱلنَّبِيِّـۧنَ مِن ذُرِّيَّةِ ءَادَمَ وَمِمَّنۡ حَمَلۡنَا مَعَ نُوحٖ وَمِن ذُرِّيَّةِ إِبۡرَٰهِيمَ وَإِسۡرَٰٓءِيلَ وَمِمَّنۡ هَدَيۡنَا وَٱجۡتَبَيۡنَآۚ إِذَا تُتۡلَىٰ عَلَيۡهِمۡ ءَايَٰتُ ٱلرَّحۡمَٰنِ خَرُّواْۤ سُجَّدٗاۤ وَبُكِيّٗا۩

ਇਹ ਉਹ ਪੈਗ਼ੰਬਰ ਹਨ ਜਿਨ੍ਹਾਂ ਨੂੰ ਅੱਲਾਹ ਨੇ ਇਨਾਮ ਨਾਲ ਨਿਵਾਜ਼ਿਆ, ਜੋ ਕਿ ਆਦਮ ਦੀ ਸੰਤਾਨ ਵਿੱਚੋਂ ਸਨ ਅਤੇ ਉਹਨਾਂ ਲੋਕਾਂ ਦੀ ਨਸਲ ਵਿੱਚੋਂ ਸਨ ਜਿਨ੍ਹਾਂ ਨੂੰ ਅਸੀਂ ਨੂਹ ਦੇ ਸੰਗ ਕਿਸ਼ਤੀ ’ਤੇ ਸਵਾਰ ਕੀਤਾ ਸੀ ਅਤੇ ਇਬਰਾਹੀਮ ਤੇ ਇਸਰਾਈਲ (ਭਾਵ ਯਾਕੂਬ) ਦੇ ਵੰਸ਼ ਵਿੱਚੋਂ ਸਨ। ਜਿਨ੍ਹਾਂ ਲੋਕਾਂ ਨੂੰ ਅਸੀਂ ਆਪਣੇ ਵੱਲੋਂ ਹਿਦਾਇਤ ਬਖ਼ਸ਼ੀ ਅਤੇ (ਪੈਗ਼ੰਬਰੀ ਲਈ) ਚੁਣ ਲਿਆ, ਜਦੋਂ ਉਹਨਾਂ ਦੇ ਸਾਹਮਣੇ ਰਹਿਮਾਨ ਦੀਆਂ ਆਇਤਾਂ (.ਕੁਰਆਨ) ਦੀ ਪੜ੍ਹਾਈ ਕੀਤੀ ਜਾਂਦੀ ਸੀ ਤਾਂ ਉਹ ਰੋਂਦੇ ਹੋਏ ਸਿਜਦੇ ਵਿਚ ਡਿਗ ਪੈਂਦੇ ਸਨ।

Explanation & meanings · 1
  1. .ਕੁਰਆਨ ਪੜ੍ਹਣ ਵਾਲਾ ਜਦੋਂ ਇਹ ਆਇਤ ਪੜ੍ਹੇ ਤਾਂ ਕਿਬਲਾ ਵੱਲ ਮੂੰਹ ਕਰਕੇ ਅੱਲਾਹ ਦੇ ਹਜ਼ੂਰ ਸਿਜਦਾ ਕਰੇ ਜਿਸ ਵਿਚ ਦੁਆਵਾਂ ਪੜ੍ਹੇ ਜਿਨ੍ਹਾਂ ਦਾ ਅਰਥ ਹੈ ਕਿ ਹੇ ਅੱਲਾਹ! ਮੇਰੇ ਲਈ ਆਪਣੇ ਕੋਲ ਤੋਂ ਇਸ .ਕੁਰਆਨ ਨੂੰ ਪੜ੍ਹਣ ਦਾ ਸਵਾਬ ਲਿਖ ਦੇ ਅਤੇ ਬਦਲ ਵਿਚ ਮੈਨੂੰ ਗੁਨਾਹਾਂ ਤੋਂ ਪਾਕ ਕਰ ਅਤੇ ਮੇਰੇ ਵੱਲੋਂ ਇਸ ਪੜ੍ਹਾਈ ਨੂੰ ਆਪਣੇ ਕੋਲ ਜਮਾਂ ਕਰ ਲੈ ਅਤੇ ਮੇਰੇ ਵੱਲੋਂ ਇਸ ਦੇ ਪੜ੍ਹਣ ਨੂੰ ਕਬੂਲ ਕਰ ਜਿਵੇਂ ਤੂੰ ਅਪਣੇ ਬੰਦੇ ਦਾਊਦ ਅ:ਸ ਦੇ ਪੜ੍ਹਣ ਨੂੰ ਕਬੂਲ ਕੀਤਾ ਸੀ। (ਇਬਨੇ ਮਾਜਾ, ਹਦੀਸ: 1053, ਜਾਮਅੇ ਤਿਰਮਜ਼ੀ, ਹਦੀਸ: 3424, 579)