19 : 22
۞ فَحَمَلَتۡهُ فَٱنتَبَذَتۡ بِهِۦ مَكَانٗا قَصِيّٗا
ਅੰਤ ਉਹ (ਮਰੀਅਮ) ਗਰਭਪਤੀ ਹੋ ਗਈ ਅਤੇ ਉਹ ਉਸ (ਗਰਭ) ਨੂੰ ਲੈ ਕੇ ਇਕ ਦੂਰ ਸਥਾਨ ’ਤੇ ਚਲੀ ਗਈ।
Explanation & meanings · 1
- ਇਸ ਹਕੀਕਤ ਨੂੰ ਦੂਜੀ ਥਾਂ ਇੰਜ ਬਿਆਨ ਕੀਤਾ ਗਿਆ ਹੈ “ਉਹ ਪਾਕ ਤੇ ਪਵਿੱਤਰ ਜ਼ਨਾਨੀ ਜਿਸ ਨੇ ਆਪਣੀ ਇੱਜ਼ਤ ਦੀ ਰਾਖੀ ਕੀਤੀ। ਅਸੀਂ ਉਸ ਵਿਚ ਆਪਣੇ ਵੱਲੋਂ ਜਾਨ (ਰੂਹ) ਪਾ ਦਿੱਤੀ ਅਤੇ ਉਸ ਨੂੰ ਅਤੇ ਉਸ ਦੇ ਪੁੱਤਰ ਨੂੰ ਦੁਨੀਆਂ ਵਾਲਿਆਂ ਲਈ ਨਿਸ਼ਾਨੀ ਬਣਾ ਦਿੱਤਾ” (ਅੰਬੀਆਂ 91/21)।