Skip to content
ਸੂਰਤਾਂ ਦੀ ਸੂਚੀ /

الحِجر

الحِجر is chapter 15 of the Quran and has 99 verses. This page presents it in full in the Uthmani script, with a verse-by-verse translation of its meaning.

99 ਆਇਤਾਂ ਸੂਰਤ ਨੰਬਰ 15
ਆਇਤ ਉੱਤੇ ਜਾਓ
ਪੰਜਾਬੀ · Arif
بِسْمِ ٱللَّهِ ٱلرَّحْمَٰنِ ٱلرَّحِيمِ

الٓرۚ تِلۡكَ ءَايَٰتُ ٱلۡكِتَٰبِ وَقُرۡءَانٖ مُّبِينٖ

ਅਲਿਫ਼, ਲਾਮ, ਰਾ। ਇਹ ਰੱਬੀ ਕਿਤਾਬ ਤੇ ਸਪਸ਼ਟ .ਕੁਰਆਨ ਦੀਆਂ ਆਇਤਾਂ ਹਨ।

رُّبَمَا يَوَدُّ ٱلَّذِينَ كَفَرُواْ لَوۡ كَانُواْ مُسۡلِمِينَ

ਇਕ ਸਮਾਂ ਉਹ ਵੀ ਹੋਵੇਗਾ ਜਦੋਂ ਕਾਫ਼ਿਰ ਚਾਹੁਣਗੇ ਕਿ ਕਾਸ਼ ਉਹ ਮੁਸਲਮਾਨ ਹੁੰਦੇ।

Explanation & meanings · 1
  1. ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3

ذَرۡهُمۡ يَأۡكُلُواْ وَيَتَمَتَّعُواْ وَيُلۡهِهِمُ ٱلۡأَمَلُۖ فَسَوۡفَ يَعۡلَمُونَ

(ਹੇ ਨਬੀ!) ਇਹਨਾਂ (ਦੀ ਚਿੰਤਾ) ਛੱਡ ਦਿਓ! ਇਹ ਖਾਣ ਪੀਣ ਤੇ ਆਨੰਦ ਮਾਣਨ। ਝੂਠੀਆਂ ਆਸਾਂ ਨੇ ਇਹਨਾਂ ਨੂੰ ਭੁਲੇਖੇ ਵਿਚ ਪਾ ਛੱਡਿਆ ਹੈ। ਇਹ ਛੇਤੀ ਹੀ (ਹਕੀਕਤ) ਜਾਣ ਲੈਣਗੇ।

وَمَآ أَهۡلَكۡنَا مِن قَرۡيَةٍ إِلَّا وَلَهَا كِتَابٞ مَّعۡلُومٞ

ਅਸੀਂ ਜਿਸ ਬਸਤੀ ਨੂੰ ਵੀ ਬਰਬਾਦ ਕੀਤਾ ਹੈ, ਉਸ (ਦੀ ਬਰਬਾਦੀ) ਲਈ ਇਕ ਵਿਸ਼ੇਸ਼ ਮੋਹਲਤ ਨਿਯਤ ਕੀਤੀ ਸੀ।

مَّا تَسۡبِقُ مِنۡ أُمَّةٍ أَجَلَهَا وَمَا يَسۡتَـٔۡخِرُونَ

ਕੋਈ ਵੀ ਕੌਮ ਨਾ ਆਪਣੇ ਨਿਸ਼ਚਿਤ ਸਮੇਂ ਤੋਂ ਪਹਿਲਾਂ ਹਲਾਕ ਹੋ ਸਕਦੀ ਹੈ ਤੇ ਨਾ ਹੀ ਉਸ ਤੋਂ ਮਗਰੋਂ ਬਚ ਸਕਦੀ ਹੈ।