15 : 99
وَٱعۡبُدۡ رَبَّكَ حَتَّىٰ يَأۡتِيَكَ ٱلۡيَقِينُ
ਅਤੇ ਆਪਣੇ ਰੱਬ ਦੀ ਇਬਾਦਤ ਕਰਦੇ ਰਹੋ, ਇੱਥੋਂ ਤੀਕ ਕਿ ਤੁਹਾਡੇ ਕੋਲ ਅਟੱਲ ਚੀਜ਼ (ਭਾਵ ਮੌਤ) ਆ ਜਾਵੇ।
Explanation & meanings · 1
- ਨਬੀ ਕਰੀਮ (ਸ:) ਨੇ ਫ਼ਰਮਾਇਆ ਕਿ ਜੇ ਤੁਹਾਡੇ ਵਿਚੋਂ ਕਿਸੇ ਨੂੰ ਕੋਈ ਬਿਪਤਾ ਆ ਜਾਵੇ ਤਾਂ ਉਹ` ਮੌਤ ਦੀ ਇੱਛਾ ਨਹੀਂ ਕਰਨੀ ਚਾਹੀਦੀ। ਜੇ ਮੌਤ ਦੀ ਇੱਛਾ ਤੋਂ ਛੁੱਟ ਹੋਰ ਕੋਈ ਰਾਹ ਨਾ ਮਿਲੇ ਤਾਂ ਉਸ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਹੇ ਅੱਲਾਹ ਮੈਨੂੰ ਉਸ ਸਮੇਂ ਤੱਕ ਜਿਊਂਦਾ ਰੱਖ ਜਦੋਂ ਤੱਕ ਜਿਉਣਾ ਮੇਰੇ ਲਈ ਲਾਭਦਾਇਕ ਹੈ ਅਤੇ ਮੌਤ ਉਸ ਸਮੇਂ ਦੇ ਜਦੋਂ ਮੇਰੀ ਮੌਤ ਵਿਚ ਮੇਰੀ ਭਲਾਈ ਹੋਵੇ (ਸਹੀ ਬੁਖ਼ਾਰੀ, ਹਦੀਸ : 5671)