97 : 1
إِنَّآ أَنزَلۡنَٰهُ فِي لَيۡلَةِ ٱلۡقَدۡرِ
ਬੇਸ਼ੱਕ ਅਸੀਂ ਇਸ (.ਕੁਰਆਨ) ਨੂੰ (ਰਮਜ਼ਾਨ ਮਹੀਨੇ ਦੀ) ਇਕ ਭਾਗਾਂ ਵਾਲੀ ਰਾਤ ਵਿਚ ਉਤਾਰਿਆ।
Explanation & meanings · 1
- ਇਹ ਭਾਗਾਂ ਵਾਲੀ ਰਾਤ ਪਵਿੱਤਰ ਰਮਜ਼ਾਨ ਮਹੀਨੇ ਦੇ ਆਖ਼ਰੀ ਦਸ ਦਿਨਾਂ ਦੀ ਟਾਂਕ ਰਾਤਾਂ ਵਿੱਚੋਂ ਕੋਈ ਇਕ ਰਾਤ ਹੈ। ਜਿਵੇਂ ਸਤਿਕਾਰਯੋਕ ਮੁਹੰਮਦ (ਸ:) ਨੇ ਫ਼ਰਮਾਇਆ “ਲੈਲਾਤੁਲ-ਕਦਰ (ਭਾਗਾਂ ਵਾਲੀ ਰਾਤ) ਰਮਜ਼ਾਨ ਮਹੀਨੇ ਦੇ ਆਖ਼ਰੀ ਦਸ ਦਿਨਾਂ ਦੀਆਂ ਟਾਂਕ ਰਾਤਾਂ ਵਿਚ ਲੱਭੋ।” (ਸਹੀ ਬੁਖ਼ਾਰੀ, ਹਦੀਸ: 2017)