Skip to content
فَاطِر /

ਆਇਤ 40

35 : 40

ਆਇਤ 40 of فَاطِر (35 : 40). This page carries the verse in the Uthmani script with a translation of its meaning, at a stable URL that can be cited on its own.

فَاطِر ਆਇਤਾਂ 45
ਸੂਰਤ · فَاطِر
ਪੰਜਾਬੀ · Arif
35 : 40

قُلۡ أَرَءَيۡتُمۡ شُرَكَآءَكُمُ ٱلَّذِينَ تَدۡعُونَ مِن دُونِ ٱللَّهِ أَرُونِي مَاذَا خَلَقُواْ مِنَ ٱلۡأَرۡضِ أَمۡ لَهُمۡ شِرۡكٞ فِي ٱلسَّمَٰوَٰتِ أَمۡ ءَاتَيۡنَٰهُمۡ كِتَٰبٗا فَهُمۡ عَلَىٰ بَيِّنَتٖ مِّنۡهُۚ بَلۡ إِن يَعِدُ ٱلظَّٰلِمُونَ بَعۡضُهُم بَعۡضًا إِلَّا غُرُورًا

(ਹੇ ਨਬੀ! ਮੁਸ਼ਰਿਕਾਂ ਨੂੰ) ਆਖੋ, ਚੰਗਾ ਤੁਸੀਂ ਆਪਣੇ ਜਿਹੜੇ ਇਸ਼ਟ ਦੇਵ ਨੂੰ, ਅੱਲਾਹ ਨੂੰ ਛੱਡ ਕੇ (ਮਦਦ ਲਈ), ਪੁਕਾਰਦੇ ਹੋ ਰਤਾ ਮੈਨੂੰ ਵੀ ਵਿਖਾਓ ਕਿ ਉਹਨਾਂ ਨੇ ਧਰਤੀ ’ਤੇ ਕਿਹੜੀ ਰਚਨਾ ਰਚਾਈ ਹੈ ਜਾਂ ਅਕਾਸ਼ ਵਿਚ ਉਹਨਾਂ ਦੀ ਕਿਹੜੀ ਸਾਂਝ ਹੈ ? ਜਾਂ ਅਸੀਂ ਇਹਨਾਂ (ਮੁਸ਼ਰਿਕਾਂ) ਨੂੰ ਕੋਈ ਲਿਖਤ ਦੇ ਛੱਡੀ ਹੈ ਜਿਸ ਦੇ ਆਧਾਰ ’ਤੇ ਉਹ ਖੜ੍ਹੇ ਹਨ ? ਨਹੀਂ ਕੁੱਝ ਵੀ ਤਾਂ ਨਹੀਂ, ਸਗੋਂ ਇਹ ਜ਼ਾਲਮ ਇਕ ਦੂਜੇ ਨੂੰ ਕੇਵਲ ਲਾਰੇ ਅਤੇ ਧੋਖੇ ਦਈਂ ਜਾ ਰਹੇ ਹਨ।

Explanation & meanings · 1
  1. ਹਜ਼ਰਤ ਅਬੂ-ਹੁਰੈਰਾ ਦਸੱਦੇ ਹਨ ਕਿ ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਕਿਆਮਤ ਦੇ ਦਿਨ ਅੱਲਾਹ ਜ਼ਮੀਨ ਨੂੂੰ ਆਪਣੀ ਮੁੱਠੀ ਵਿਚ ਲੈ ਲਵੇਗਾ ਅਤੇ ਆਸਮਾਨਾਂ ਨੂੰ ਮੁੱਠੀ ਵਾਂਗ ਆਪਣੇ ਸੱਜੇ ਹੱਥ ਵਿਚ ਵਲੇਟ ਲਵੇਗਾ ਫੇਰ ਫ਼ਰਮਾਏਗਾ ਕਿ ਮੈਂ ਬਾਦਸ਼ਾਹ ਹਾਂ ਧਰਤੀ ਦੇ ਬਾਦਸ਼ਾਹ ਕਿੱਥੇ ਹਨ। (ਸਹੀ ਬੁਖ਼ਾਰੀ, ਹਦੀਸ: 4812)