Skip to content
فَاطِر /

ਆਇਤ 43

35 : 43

ਆਇਤ 43 of فَاطِر (35 : 43). This page carries the verse in the Uthmani script with a translation of its meaning, at a stable URL that can be cited on its own.

فَاطِر ਆਇਤਾਂ 45
ਸੂਰਤ · فَاطِر
ਪੰਜਾਬੀ · Arif
35 : 43

ٱسۡتِكۡبَارٗا فِي ٱلۡأَرۡضِ وَمَكۡرَ ٱلسَّيِّيِٕۚ وَلَا يَحِيقُ ٱلۡمَكۡرُ ٱلسَّيِّئُ إِلَّا بِأَهۡلِهِۦۚ فَهَلۡ يَنظُرُونَ إِلَّا سُنَّتَ ٱلۡأَوَّلِينَۚ فَلَن تَجِدَ لِسُنَّتِ ٱللَّهِ تَبۡدِيلٗاۖ وَلَن تَجِدَ لِسُنَّتِ ٱللَّهِ تَحۡوِيلًا

ਨਫ਼ਰਤ ਦਾ ਕਾਰਨ ਇਹ ਸੀ ਕਿ ਉਹ ਆਪਣੇ ਆਪ ਨੂੰ ਧਰਤੀ ਉੱਤੇ ਵੱਡਾ ਸਮਝਦੇ ਸਨ ਅਤੇ (ਹੱਕ ਦੇ ਵਿਰੁੱਧ) ਭੈੜੀਆਂ ਚਾਲਾਂ ਵੀ ਚਲਦੇ ਸਨ। ਜਦੋਂ ਕਿ ਭੈੜੀਆਂ ਚਾਲਾਂ ਤਾਂ ਆਪਣੇ ਚਲਾਉਣ ਵਾਲੇ ਨੂੰ ਹੀ ਆ ਘੇਰਦੀਆਂ ਹਨ। ਹੁਣ ਇਹ ਲੋਕ ਉਸ (ਅਜ਼ਾਬ) ਦੀ ਉਡੀਕ ਕਰ ਰਹੇ ਹਨ ਜਿਹੜਾ ਪਹਿਲੀਆਂ ਕੌਮਾਂ ਨਾਲ ਅੱਲਾਹ ਦੀ ਮਰਿਆਦਾ ਰਹੀ ਹੈ। ਸੋ ਤੁਸੀਂ (ਹੇ ਨਬੀ!) ਕਦੇ ਵੀ ਅੱਲਾਹ ਦੀ ਮਰਿਆਦਾ ਨੂੰ ਬਦਲਦਾ ਹੋਇਆ ਨਹੀਂ ਵੇਖੋਗੇ ਅਤੇ ਨਾ ਹੀ ਤੁਸੀਂ ਅੱਲਾਹ ਦੀ ਮਰਿਆਦਾ ਨੂੰ ਟਲਦਾ ਵੇਖੋਗੇ।