Skip to content
فَاطِر /

ਆਇਤ 18

35 : 18

ਆਇਤ 18 of فَاطِر (35 : 18). This page carries the verse in the Uthmani script with a translation of its meaning, at a stable URL that can be cited on its own.

فَاطِر ਆਇਤਾਂ 45
ਸੂਰਤ · فَاطِر
ਪੰਜਾਬੀ · Arif
35 : 18

وَلَا تَزِرُ وَازِرَةٞ وِزۡرَ أُخۡرَىٰۚ وَإِن تَدۡعُ مُثۡقَلَةٌ إِلَىٰ حِمۡلِهَا لَا يُحۡمَلۡ مِنۡهُ شَيۡءٞ وَلَوۡ كَانَ ذَا قُرۡبَىٰٓۗ إِنَّمَا تُنذِرُ ٱلَّذِينَ يَخۡشَوۡنَ رَبَّهُم بِٱلۡغَيۡبِ وَأَقَامُواْ ٱلصَّلَوٰةَۚ وَمَن تَزَكَّىٰ فَإِنَّمَا يَتَزَكَّىٰ لِنَفۡسِهِۦۚ وَإِلَى ٱللَّهِ ٱلۡمَصِيرُ

ਯਾਦ ਰਖੋ ਕਿ (ਕਿਆਮਤ ਦਿਹਾੜੇ) ਕੋਈ ਵੀ ਵਿਅਕਤੀ ਕਿਸੇ ਦੂਜੇ ਦੇ (ਗੁਨਾਹਾਂ ਦਾ) ਭਾਰ ਨਹੀਂ ਚੁੱਕੇਗਾ ਅਤੇ ਜੇ ਕੋਈ (ਆਪਣੇ ਗੁਨਾਹਾਂ ਦੇ) ਭਾਰ ਤੋਂ ਲੱਦਿਆ ਹੋਇਆ ਵਿਅਕਤੀ ਆਪਣਾ ਭਾਰ ਵੰਡਾਉਣ ਲਈ ਕਿਸੇ ਨੂੰ ਸੱਦੇਗਾ ਤਾਂ ਉਸ ਦੇ ਭਾਰ ਵਿੱਚੋਂ ਕੁੱਝ ਵੀ ਚੁੱਕ ਨਹੀਂ ਸਕੇਗਾ, ਭਾਵੇਂ ਉਹ ਕੋਈ ਸਕਾ-ਸੰਬੰਧੀ ਹੀ ਕਿਉਂ ਨਾ ਹੋਵੇ। (ਹੇ ਨਬੀ!) ਤੁਸੀਂ ਕੇਵਲ ਉਹਨਾਂ ਨੂੰ ਹੀ ਸਾਵਧਾਨ ਕਰ ਸਕਦੇ ਹੋ ਜਿਹੜੇ ਲੋਕੀ ਆਪਣੇ ਰੱਬ ਤੋਂ ਬਿਨਾਂ ਵੇਖੇ ਹੀ ਡਰਦੇ ਹਨ ਅਤੇ ਨਮਾਜ਼ਾਂ ਦੀ ਪਾਬੰਦੀ ਕਰਦੇ ਹਨ। ਜਿਹੜਾ ਵੀ ਕੋਈ (ਗੁਨਾਹਾਂ ਤੋਂ) ਪਾਕ ਭਾਵ ਬਚ ਕੇ ਰਹਿੰਦਾ ਹੈ ਉਹ ਆਪਣੇ ਲਈ ਹੀ ਪਵਿੱਤਰਤਾ ਧਾਰਨ ਕਰਦਾ ਹੈ, ਕਿਉਂ ਜੋ ਪਰਤਣਾ ਤਾਂ ਸਾਰਿਆਂ ਨੇ ਅੱਲਾਹ ਵੱਲ ਹੀ ਹੈ।