يُولِجُ ٱلَّيۡلَ فِي ٱلنَّهَارِ وَيُولِجُ ٱلنَّهَارَ فِي ٱلَّيۡلِ وَسَخَّرَ ٱلشَّمۡسَ وَٱلۡقَمَرَۖ كُلّٞ يَجۡرِي لِأَجَلٖ مُّسَمّٗىۚ ذَٰلِكُمُ ٱللَّهُ رَبُّكُمۡ لَهُ ٱلۡمُلۡكُۚ وَٱلَّذِينَ تَدۡعُونَ مِن دُونِهِۦ مَا يَمۡلِكُونَ مِن قِطۡمِيرٍ
ਉਹ (ਅੱਲਾਹ) ਰਾਤ ਨੂੰ ਦਿਨ ਵਿਚ ਅਤੇ ਦਿਨ ਨੂੰ ਰਾਤ ਵਿਚ ਦਾਖ਼ਿਲ ਕਰਦਾ ਹੈ ਅਤੇ ਸੂਰਜ ਤੇ ਚੰਨ ਨੂੰ ਉਸੇ ਨੇ ਕੰਮ ਲਾ ਰੱਖਿਆ ਹੈ। ਹਰੇਕ ਆਪਣੇ ਨਿਯਤ ਸਮੇਂ ਤੀਕ ਲਈ ਚੱਲ ਰਿਹਾ ਹੈ। ਉਹੀਓ ਅੱਲਾਹ ਤੁਹਾਡਾ ਸਭ ਦਾ ਪਾਲਣਹਾਰ ਹੈ, ਪਾਤਸ਼ਾਹੀ ਉਸੇ ਦੀ ਹੈ। ਜਿਨ੍ਹਾਂ ਨੂੰ ਤੁਸੀਂ ਉਸ ਅੱਲਾਹ ਨੂੰ ਛੱਡ ਕੇ ਬੇਨਤੀਆਂ ਕਰਦੇ ਹੋ ਉਹ ਤਾਂ ਖਜੂਰ ਦੇ ਛਿਲਕੇ ਜਿੱਨਾ ਵੀ ਅਧਿਕਾਰ ਨਹੀਂ ਰਖਦੇ।