Skip to content
البَقَرَة /

ਆਇਤ 228

2 : 228

ਆਇਤ 228 of البَقَرَة (2 : 228). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 228

وَٱلۡمُطَلَّقَٰتُ يَتَرَبَّصۡنَ بِأَنفُسِهِنَّ ثَلَٰثَةَ قُرُوٓءٖۚ وَلَا يَحِلُّ لَهُنَّ أَن يَكۡتُمۡنَ مَا خَلَقَ ٱللَّهُ فِيٓ أَرۡحَامِهِنَّ إِن كُنَّ يُؤۡمِنَّ بِٱللَّهِ وَٱلۡيَوۡمِ ٱلۡأٓخِرِۚ وَبُعُولَتُهُنَّ أَحَقُّ بِرَدِّهِنَّ فِي ذَٰلِكَ إِنۡ أَرَادُوٓاْ إِصۡلَٰحٗاۚ وَلَهُنَّ مِثۡلُ ٱلَّذِي عَلَيۡهِنَّ بِٱلۡمَعۡرُوفِۚ وَلِلرِّجَالِ عَلَيۡهِنَّ دَرَجَةٞۗ وَٱللَّهُ عَزِيزٌ حَكِيمٌ

ਜਿਨ੍ਹਾਂ ਔਰਤਾਂ ਨੂੰ ਤਲਾਕ ਦਿੱਤੀ ਗਈ ਹੋਵੇ ਉਹ ਤਿੰਨ ਰੁਜ਼ (ਮਾਸਿਕ ਧਰਮ) ਤਕ ਉਡੀਕ ਕਰਨ। ਉਹਨਾਂ ਲਈ ਇਹ ਗੱਲ ਠੀਕ ਨਹੀਂ ਕਿ ਅੱਲਾਹ ਨੇ ਜੋ ਵੀ ਉਹਨਾਂ ਦੇ ਗਰਭ ਵਿਚ ਰਖਿਆ ਹੇ ਉਸ ਨੂੰ ਲੁਕਾਉਣ। ਜੇ ਉਹਨਾਂ ਦਾ ਅੱਲਾਹ ਤੇ ਆਖ਼ਿਰਤ ਦੇ ਦਿਨ ’ਤੇ ਈਮਾਨ ਹੇ (ਤਾਂ ਉਹ ਕਦੇ ਵੀ ਰੱਬੀ ਹੁਕਮਾਂ ਦੀ ਉਲੰਘਣਾ ਨਹੀਂ ਕਰਨਗੀਆਂ) ਅਤੇ ਜੇ ਉਹਨਾਂ ਦੇ ਪਤੀ ਮੁੜ (ਸਬੰਧਾਂ ਵਿਚ) ਸੁਧਾਰ ਕਰਨਾ ਚਾਹੁਣ ਤਾਂ ਇਹ ਉਹਨਾਂ ਦਾ ਹੱਕ ਹੇ ਕਿ ਉਹ ਇਸ ਨਿਯਤ ਸਮੇਂ ਵਿਚ (ਸੁਧਾਰ ਵੱਲ) ਪਰਤ ਆਉਣ। (ਕੁਰਆਨੀ) ਸੰਵਿਧਾਨ ਅਨੁਸਾਰ ਔਰਤਾਂ ਨੂੰ ਮਰਦਾਂ ’ਤੇ ਉਹੀਓ ਅਧਿਕਾਰ ਪ੍ਰਾਪਤ ਹਨ ਜਿਹੜੇ ਮਰਦਾਂ ਨੂੰ ਔਰਤਾਂ ਦੇ ਸੰਬੰਧ ਵਿਚ ਪ੍ਰਾਪਤ ਹਨ ਪਰ ਮਰਦਾਂ ਨੂੰ ਔਰਤਾਂ ਨਾਲੋਂ ਇਕ ਦਰਜਾ ਵੱਧ ਪ੍ਰਾਪਤ ਹੇ। (ਇਹ ਨਿਯਮ ਬਣਾਉਣ ਵਾਲਾ) ਅੱਲਾਹ ਜ਼ੋਰਾਵਰ ਅਤੇ ਹਿਕਮਤ (ਦਾਨਾਈ) ਵਾਲਾ ਹੇ।