Skip to content
البَقَرَة /

ਆਇਤ 229

2 : 229

ਆਇਤ 229 of البَقَرَة (2 : 229). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 229

ٱلطَّلَٰقُ مَرَّتَانِۖ فَإِمۡسَاكُۢ بِمَعۡرُوفٍ أَوۡ تَسۡرِيحُۢ بِإِحۡسَٰنٖۗ وَلَا يَحِلُّ لَكُمۡ أَن تَأۡخُذُواْ مِمَّآ ءَاتَيۡتُمُوهُنَّ شَيۡـًٔا إِلَّآ أَن يَخَافَآ أَلَّا يُقِيمَا حُدُودَ ٱللَّهِۖ فَإِنۡ خِفۡتُمۡ أَلَّا يُقِيمَا حُدُودَ ٱللَّهِ فَلَا جُنَاحَ عَلَيۡهِمَا فِيمَا ٱفۡتَدَتۡ بِهِۦۗ تِلۡكَ حُدُودُ ٱللَّهِ فَلَا تَعۡتَدُوهَاۚ وَمَن يَتَعَدَّ حُدُودَ ٱللَّهِ فَأُوْلَٰٓئِكَ هُمُ ٱلظَّٰلِمُونَ

(ਪਰਤਣ ਵਾਲਾ) ਤਲਾਕ ਦੋ ਵਾਰ ਹੇ, ਫਿਰ ਜਾਂ ਤਾਂ (ਔਰਤ ਨੂੰ) ਭਲੇ ਤਰੀਕੇ ਨਾਲ (ਮੁੜ ਨਿਕਾਹ ਕਰਕੇ) ਰੋਕ ਲਿਆ ਜਾਵੇ ਜਾਂ ਭਲੇ ਤਰੀਕੇ ਨਾਲ ਛੱਡ ਦਿੱਤਾ ਜਾਵੇ ਅਤੇ ਤੁਹਾਡੇ ਲਈ ਇਹ ਜਾਇਜ਼ ਨਹੀਂ ਕਿ ਤੁਸੀਂ ਜੋ ਕੁੱਝ ਉਹਨਾਂ ਨੂੰ (ਮਹਿਰ ਆਦਿ) ਦੇ ਚੁੱਕੇ ਹੋ ਉਸ ਵਿੱਚੋਂ ਵਾਪਸ ਲਵੋ। ਜੇਕਰ ਦੋਹਾਂ ਨੂੰ ਡਰ ਹੋਵੇ ਕਿ ਉਹ ਅੱਲਾਹ ਦੀਆਂ ਨਿਯਤ ਕੀਤੀਆਂ ਗਈਆਂ ਹੱਦਾਂ ਨੂੰ ਕਾਇਮ ਨਹੀਂ ਰੱਖ ਸਕਣਗੇ ਜਾਂ ਜੇ ਤੁਸੀਂ ਇਸ ਗੱਲ ਤੋਂ ਡਰਦੇ ਹੋ ਕਿ ਉਹ ਦੋਵੇਂ ਅੱਲਾਹ ਦੀਆਂ ਨਿਯਤ ਕੀਤੀਆਂ ਹੱਦਾਂ ਦੀ ਰਾਖੀ ਨਹੀਂ ਕਰ ਸਕਦੇ ਤਾਂ ਇਹਨਾਂ ਦੋਹਾਂ ’ਤੇ ਇਸ ਗੱਲ ਦਾ ਕੋਈ ਗੁਨਾਹ ਨਹੀਂ ਜੇ ਔਰਤ ਫ਼ਿਦੀਯੇ (ਬਦਲੇ) ਵਿਚ ਧੰਨ ਦੇ ਕੇ ਛੁਟਕਾਰਾ ਹਾਸਿਲ ਕਰ ਲਵੇ। ਇਹ ਅੱਲਾਹ ਦੀਆਂ ਹੱਦਾਂ ਹਨ, ਸੋ ਤੁਸੀਂ ਇਹਨਾਂ ਤੋਂ ਅੱਗੇ ਨਾ ਵਧੋ। ਜਿਹੜੇ ਲੋਕ ਅੱਲਾਹ ਦੀਆਂ ਹੱਦਾਂ ਦੀ ੳਲੰਘਣਾ ਕਰਦੇ ਹਨ ਉਹ ਜ਼ਾਲਮ ਹਨ।

Explanation & meanings · 1
  1. “ਖ਼ੁਲਾਅ” ਭਾਵ ਜੇ ਔੌਰਤ ਆਪਣੇ ਪਤੀ ਤੋਂ ਅੱਡ ਹੋਣਾ ਚਾਹੁੰਦੀ ਹੇ ਤਾਂ ਕੁੱਝ ਸ਼ਰਤਾਂ ਨਾਲ ਮਹਿਰ ਵਾਪਸ ਕਰਕੇ ਤਲਾਕ ਲੈ ਸਕਦੀ ਹੇ ਜਿਵੇਂ ਕਿ ਹਜ਼ਰਤ ਇਬਨੇ ਅੱਬਾਸ ਤੋਂ ਪਤਾ ਲਗਦਾ ਹੇ ਕਿ ਸਾਬਿਤ ਬਿਨ ਕੈਸ (ਰ:ਅ:) ਦੀ ਪਤਨੀ ਰਸੂਲ (ਸ:) ਦੀ ਸੇਵਾ ਵਿਖੇ ਹਾਜ਼ਰ ਹੋਈ ਅਤੇ ਬੇਨਤੀ ਕੀਤੀ ਕਿ ਹੇ ਅੱਲਾਹ ਦੇ ਰਸੂਲ (ਸ:) ਮੈਂ ਸਾਬਿਤ ਬਿਨ ਕੈਸ ਦੀ ਦੀਨਦਾਰੀ ਅਤੇ ਸਦਾਚਾਰ ਪੱਖੋ ਕੋਈ ਦੋਸ਼ ਨਹੀਂ ਲਗਾਉਂਦੀ ਕਿ ਮੈਂ ਮੁਸਲਮਾਨ ਹੁੰਦੇ ਹੋਏ ਪਤੀ ਦੀ ਨਾ-ਸ਼ੁਕਰੀ ਕਰਨ ਦਾ ਗੁਨਾਂਹ ਖੱਟਾਂ। ਨਬੀ (ਸ:) ਨੇ ਫ਼ਰਮਾਇਆ “ਚੰਗਾ ਕੀ ਤੂੰ ਸਾਬਿਤ ਵੱਲੋਂ ਮਹਿਰ ਵਿਚ ਦਿੱਤੇ ਗਏ ਬਾਗ਼ ਨੂੰ ਵਾਪਸ ਕਰਦੀ ਹੇ ? ” ਉਹਨੇ ਕਿਹਾ “ਜੀ ਹਾਂ” ਫਿਰ ਆਪ (ਸ:) ਨੇ ਸਾਬਿਤ ਨੂੰ ਆਖਿਆ ਕਿ ਤੂੰ ਆਪਣੇ ਬਾਗ਼ ਵਾਪਸ ਲੈ ਅਤੇ ਇਸ ਨੂੰ ਤਲਾਕ ਦੇ। (ਸਹੀ ਬੁਖ਼ਾਰੀ, ਹਦੀਸ: 5273) * ਸ਼ਰੀਅਤ ਵਿਚ ਇਸ ਨੂੰ “ਖ਼ੁਲਾਅ” ਕਿਹਾ ਜਾਂਦਾ ਹੇ, ਭਾਵ ਔੌਰਤ ਆਪਣੀ ਇੱਛਾ ਅਤੇ ਕੋਸ਼ਿਸ਼ ਨਾਲ ਤਲਾਕ ਲੈਂਦੀ ਹੇ। ਅਣ-ਬਣ ਹੋਣ ਦੀ ਹਾਲਤ ਵਿਚ ਤਲਾਕ ਜਾਂ ਖ਼ੁਲਾਅ ਰਾਹੀਂ ਜੁਦਾਈ ਵਧੀਆ ਗੱਲ ਹੇ।