Skip to content
ਸੂਰਤਾਂ ਦੀ ਸੂਚੀ /

الحدِيد

الحدِيد is chapter 57 of the Quran and has 29 verses. This page presents it in full in the Uthmani script, with a verse-by-verse translation of its meaning.

29 ਆਇਤਾਂ ਸੂਰਤ ਨੰਬਰ 57
ਆਇਤ ਉੱਤੇ ਜਾਓ
ਪੰਜਾਬੀ · Arif
بِسْمِ ٱللَّهِ ٱلرَّحْمَٰنِ ٱلرَّحِيمِ

سَبَّحَ لِلَّهِ مَا فِي ٱلسَّمَٰوَٰتِ وَٱلۡأَرۡضِۖ وَهُوَ ٱلۡعَزِيزُ ٱلۡحَكِيمُ

ਅਕਾਸ਼ਾਂ ਤੇ ਧਰਤੀ ਵਿਚ ਜਿਹੜੀ ਵੀ ਚੀਜ਼ ਹੈ, ਉਹ ਅੱਲਾਹ ਦੀ ਤਸਬੀਹ ਕਰਦੀ ਹੈ। ਉਹੀਓ ਅਤਿਅੰਤ ਜ਼ੋਰਾਵਰ ਅਤੇ ਯੁਕਤੀਮਾਨ ਹੈ।

لَهُۥ مُلۡكُ ٱلسَّمَٰوَٰتِ وَٱلۡأَرۡضِۖ يُحۡيِۦ وَيُمِيتُۖ وَهُوَ عَلَىٰ كُلِّ شَيۡءٖ قَدِيرٌ

ਅਕਾਸ਼ਾਂ ਤੇ ਧਰਤੀ ਦਾ ਪਾਤਸ਼ਾਹੀ ਉਸੇ ਲਈ ਹੈ, ਉਹੀਓ ਜਿਊਂਦਾ ਕਰਦਾ ਹੈ, ਉਹੀਓ ਮੌਤ ਦਿੰਦਾ ਹੈ ਅਤੇ ਉਹੀਓ ਹਰ ਕੰਮ ਕਰਨ ਦੀ ਸਮਰਥਾ ਰਖਦਾ ਹੈ।

هُوَ ٱلۡأَوَّلُ وَٱلۡأٓخِرُ وَٱلظَّٰهِرُ وَٱلۡبَاطِنُۖ وَهُوَ بِكُلِّ شَيۡءٍ عَلِيمٌ

ਉਹੀਓ (ਸ੍ਰਿਸ਼ਟੀ ਦਾ) ਆਰੰਭ ਹੈ ਅਤੇ ਉਹੀਓ ਅੰਤ ਹੈ। ਉਹੀਓ ਪ੍ਰਗਟ ਹੈ ਤੇ ਗੁਪਤ ਵੀ ਉਹੀਓ ਹੀ ਹੈ ਅਤੇ ਉਹ ਹਰ ਚੀਜ਼ ਦਾ ਜਾਣਨਹਾਰ ਹੈ।

هُوَ ٱلَّذِي خَلَقَ ٱلسَّمَٰوَٰتِ وَٱلۡأَرۡضَ فِي سِتَّةِ أَيَّامٖ ثُمَّ ٱسۡتَوَىٰ عَلَى ٱلۡعَرۡشِۖ يَعۡلَمُ مَا يَلِجُ فِي ٱلۡأَرۡضِ وَمَا يَخۡرُجُ مِنۡهَا وَمَا يَنزِلُ مِنَ ٱلسَّمَآءِ وَمَا يَعۡرُجُ فِيهَاۖ وَهُوَ مَعَكُمۡ أَيۡنَ مَا كُنتُمۡۚ وَٱللَّهُ بِمَا تَعۡمَلُونَ بَصِيرٞ

ਉਹੀ ਹੈ ਜਿਸ ਨੇ ਅਕਾਸ਼ਾਂ ਤੇ ਧਰਤੀ ਨੂੰ ਛੇ ਦਿਨਾਂ ਵਿਚ ਸਾਜਿਆ, ਫੇਰ ਅਰਸ਼ (ਰਾਜ ਸਿੰਘਾਸਨ) ਉੱਤੇ ਜਾ ਬੈਠਿਆ। ਉਹ ਜਾਣਦਾ ਹੈ, ਜੋ ਚੀਜ਼ ਧਰਤੀ ਵਿਚ ਜਾਂਦੀ ਹੈ ਅਤੇ ਜੋ ਇਸ ਵਿੱਚੋਂ ਨਿੱਕਲਦੀ ਹੈ ਅਤੇ ਜੋ ਚੀਜ਼ ਅਕਾਸ਼ ਵਿੱਚੋਂ ਉੱਤਰਦੀ ਹੈ ਤੇ ਜੋ ਉਸ ਵਿਚ ਚੜ੍ਹਦੀ ਹੈ। ਤੁਸੀਂ ਜਿੱਥੇ ਵੀ ਹੁੰਦੇ ਹੋ ਉਹ ਤੁਹਾਡੇ ਅੰਗ-ਸੰਗ ਹੁੰਦਾ ਹੈ। ਤੁਸੀਂ ਜੋ ਵੀ ਕਰਦੇ ਹੋ ਅੱਲਾਹ ਉਸ ਨੂੰ ਚੰਗੀ ਤਰ੍ਹਾਂ ਵੇਖਦਾ ਹੈ।

لَّهُۥ مُلۡكُ ٱلسَّمَٰوَٰتِ وَٱلۡأَرۡضِۚ وَإِلَى ٱللَّهِ تُرۡجَعُ ٱلۡأُمُورُ

ਅੱਲਾਹ ਲਈ ਹੀ ਅਕਾਸ਼ ਅਤੇ ਧਰਤੀ ਦੀ ਪਾਤਸ਼ਾਹੀ ਹੈ ਅਤੇ ਸਾਰੇ ਮਾਮਲੇ (ਨਿਬੇੜਣ ਲਈ) ਉਸੇ ਵੱਲ ਪਰਤਾਏ ਜਾਂਦੇ ਹਨ।