يُنَادُونَهُمۡ أَلَمۡ نَكُن مَّعَكُمۡۖ قَالُواْ بَلَىٰ وَلَٰكِنَّكُمۡ فَتَنتُمۡ أَنفُسَكُمۡ وَتَرَبَّصۡتُمۡ وَٱرۡتَبۡتُمۡ وَغَرَّتۡكُمُ ٱلۡأَمَانِيُّ حَتَّىٰ جَآءَ أَمۡرُ ٱللَّهِ وَغَرَّكُم بِٱللَّهِ ٱلۡغَرُورُ
ਉਹ (ਮੁਨਾਫ਼ਿਕ) ਇਹਨਾਂ (ਮੋਮਿਨਾਂ) ਨੂੰ ਆਖਣਗੇ, ਕੀ (ਸੰਸਾਰ) ਵਿਚ ਅਸੀਂ ਤੁਹਾਡੇ ਸੰਗ ਨਹੀਂ ਸੀ? ਉਹ ਆਖਣਗੇ ਕਿ ਹਾਂ! ਕਿਉਂ ਨਹੀਂ! ਪਰ ਤੁਸੀਂ ਆਪਣੇ ਆਪ ਨੂੰ ਅਜ਼ਮਾਇਸ਼ਾਂ ਵਿਚ ਪਾ ਲਿਆ ਸੀ ਅਤੇ ਤੁਸੀਂ ਈਮਾਨ ਵਾਲਿਆਂ ਪ੍ਰਤੀ (ਭੈੜੇ) ਸਮੇਂ ਦੀ ਉਡੀਕ ਵਿਚ ਸੀ। ਤੁਸੀਂ (ਦੀਨ ਵਿਚ) ਸ਼ੱਕ ਵੀ ਕੀਤਾ ਅਤੇ ਤੁਹਾਨੂੰ ਤੁਹਾਡੀਆਂ ਇੱਛਾਵਾਂ ਨੇ ਧੋਖੇ ਵਿਚ ਰੱਖਿਆ, ਇੱਥੋਂ ਤਕ ਕਿ ਅੱਲਾਹ ਦਾ ਹੁਕਮ ਆ ਪਹੁੰਚਿਆ ਅਤੇ ਧੋਖੇਬਾਜ਼ ਸ਼ੈਤਾਨ ਨੇ ਤੁਹਾਨੂੰ ਅੱਲਾਹ ਦੇ ਬਾਰੇ ਧੋਖਾ ਦਿੱਤਾ।