57 : 24
ٱلَّذِينَ يَبۡخَلُونَ وَيَأۡمُرُونَ ٱلنَّاسَ بِٱلۡبُخۡلِۗ وَمَن يَتَوَلَّ فَإِنَّ ٱللَّهَ هُوَ ٱلۡغَنِيُّ ٱلۡحَمِيدُ
(ਅਤੇ ਨਾ ਹੀ ਅੱਲਾਹ ਉਹਨਾਂ ਨੂੰ ਪਸੰਦ ਕਰਦਾ ਹੈ) ਜਿਹੜੇ ਆਪੇ ਵੀ ਕੰਜੂਸੀ ਕਰਦੇ ਹਨ ਤੇ ਦੂਜਿਆਂ ਨੂੰ ਵੀ ਕੰਜੂਸੀ ਕਰਨ ਲਈ ਪ੍ਰੇਰਿਤ ਕਰਦੇ ਹਨ। ਜਿਹੜਾ ਕੋਈ ਵਿਅਕਤੀ (ਅੱਲਾਹ ਦੇ ਹੁਕਮਾਂ ਤੋਂ) ਮੂੰਹ ਮੋੜਦਾ ਹੈ ਤਾਂ ਅੱਲਾਹ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ, ਉਹ ਤਾਂ ਆਪ ਹੀ ਅਤਿਅੰਤ ਸ਼ਲਾਘਾਯੋਗ ਹੈ।