Skip to content
ਸੂਰਤਾਂ ਦੀ ਸੂਚੀ /

غَافِر

غَافِر is chapter 40 of the Quran and has 85 verses. This page presents it in full in the Uthmani script, with a verse-by-verse translation of its meaning.

85 ਆਇਤਾਂ ਸੂਰਤ ਨੰਬਰ 40
ਆਇਤ ਉੱਤੇ ਜਾਓ
ਪੰਜਾਬੀ · Arif
بِسْمِ ٱللَّهِ ٱلرَّحْمَٰنِ ٱلرَّحِيمِ

تَنزِيلُ ٱلۡكِتَٰبِ مِنَ ٱللَّهِ ٱلۡعَزِيزِ ٱلۡعَلِيمِ

ਇਹ ਕਿਤਾਬ (.ਕੁਰਆਨ) ਦਾ ਉਤਰਨਾ ਉਸ ਅੱਲਾਹ ਵੱਲੋਂ ਹੈ ਜਿਹੜਾ ਵੱਡਾ ਜ਼ੋਰਾਵਰ ਅਤੇ ਸਭ ਕੁੱਝ ਜਾਣਨ ਵਾਲਾ ਹੈ।

غَافِرِ ٱلذَّنۢبِ وَقَابِلِ ٱلتَّوۡبِ شَدِيدِ ٱلۡعِقَابِ ذِي ٱلطَّوۡلِۖ لَآ إِلَٰهَ إِلَّا هُوَۖ إِلَيۡهِ ٱلۡمَصِيرُ

ਗੁਨਾਹਾਂ ਨੂੰ ਬਖ਼ਸ਼ਣ ਵਾਲਾ ਅਤੇ ਤੌਬਾ ਨੂੰ ਕਬੂਲ ਕਰਨ ਵਾਲਾ ਹੈ। ਕਰੜੀ ਸਜ਼ਾ ਦੇਣ ਵਾਲਾ ਅਤੇ ਵੱਡਾ ਦਾਤਾ ਦਾਤਾਰ ਹੈ। ਉਸ (ਅੱਲਾਹ) ਤੋਂ ਛੁੱਟ ਹੋਰ ਕੋਈ (ਸੱਚਾ) ਇਸ਼ਟ ਨਹੀਂ, ਸਾਰਿਆਂ ਨੇ ਉਸੇ ਵੱਲ ਮੁੜ ਜਾਣਾ ਹੈ।

مَا يُجَٰدِلُ فِيٓ ءَايَٰتِ ٱللَّهِ إِلَّا ٱلَّذِينَ كَفَرُواْ فَلَا يَغۡرُرۡكَ تَقَلُّبُهُمۡ فِي ٱلۡبِلَٰدِ

ਅੱਲਾਹ ਦੀਆਂ ਆਇਤਾਂ (.ਕੁਰਆਨ) ਬਾਰੇ ਕੇਵਲ ਇਨਕਾਰੀ ਹੀ ਝਗੜਦੇ ਹਨ। ਸੋ ਉਹਨਾਂ (ਇਨਕਾਰੀਆਂ) ਦੀ ਸ਼ਹਿਰਾਂ ਵਿਚ ਚੱਲਤ ਫਿਰਤ ਤੁਹਾਨੂੰ ਕਿਸੇ ਧੋਖੇ ਵਿਚ ਨਾ ਪਾ ਦੇਵੇ।

كَذَّبَتۡ قَبۡلَهُمۡ قَوۡمُ نُوحٖ وَٱلۡأَحۡزَابُ مِنۢ بَعۡدِهِمۡۖ وَهَمَّتۡ كُلُّ أُمَّةِۭ بِرَسُولِهِمۡ لِيَأۡخُذُوهُۖ وَجَٰدَلُواْ بِٱلۡبَٰطِلِ لِيُدۡحِضُواْ بِهِ ٱلۡحَقَّ فَأَخَذۡتُهُمۡۖ فَكَيۡفَ كَانَ عِقَابِ

ਇਹਨਾਂ (ਮੱਕੇ ਵਾਲਿਆਂ) ਤੋਂ ਪਹਿਲਾਂ ਨੂਹ ਦੀ ਕੌਮ ਨੇ ਅਤੇ ਉਸ ਦੇ ਮਗਰੋਂ ਦੂਜੀਆਂ ਕੌਮਾਂ ਨੇ ਵੀ (ਪੈਗ਼ੰਬਰਾਂ ਨੂੰ) ਝੁਠਲਾਇਆ ਸੀ। ਹਰ ਉੱਮਤ ਨੇ ਆਪਣੇ ਰਸੂਲ ਨੂੰ ਗ੍ਰਿਫਤਾਰ ਕਰਨ ਦਾ ਇਰਾਦਾ ਕੀਤਾ ਅਤੇ ਉਹਨਾਂ ਨਾਲ ਅਣਹੱਕਾ ਝਗੜਾ ਕੀਤਾ ਤਾਂ ਜੋ ਹੱਕ ਨੂੰ (ਝੂਠ ਰਾਹੀਂ) ਨੀਵਾਂ ਵਿਖਆਇਆ ਜਾਵੇ। ਫੇਰ ਮੈਂਨੇ (ਭਾਵ ਅੱਲਾਹ ਨੇ ਇਕ ਦਿਨ) ਉਹਨਾਂ ਨੂੰ ਨੱਪ ਲਿਆ। ਸੋ ਵੇਖੋ! ਮੇਰੇ ਵੱਲੋਂ ਉਹਨਾਂ ਨੂੰ ਕਿਹੋ ਜਿਹੀ ਸਜ਼ਾ ਦਿੱਤੀ ਗਈ।