40 : 35
ٱلَّذِينَ يُجَٰدِلُونَ فِيٓ ءَايَٰتِ ٱللَّهِ بِغَيۡرِ سُلۡطَٰنٍ أَتَىٰهُمۡۖ كَبُرَ مَقۡتًا عِندَ ٱللَّهِ وَعِندَ ٱلَّذِينَ ءَامَنُواْۚ كَذَٰلِكَ يَطۡبَعُ ٱللَّهُ عَلَىٰ كُلِّ قَلۡبِ مُتَكَبِّرٖ جَبَّارٖ
ਜਿਹੜੇ ਲੋਕ ਅੱਲਾਹ ਵੱਲੋਂ ਆਉਣ ਵਾਲੀਆਂ ਆਇਤਾਂ (ਨਿਸ਼ਾਨੀਆਂ) ਵਿਚ ਜਿਹੜੀਆਂ ਉਹਨਾਂ ਕੋਲ ਆਇਆਂ ਹਨ ਬਿਨਾਂ ਕਿਸੇ ਦਲੀਲ ਤੋਂ ਹੀ ਝਗੜਦੇ ਹਨ, ਉਹਨਾਂ ਦਾ ਇਹ ਵਤੀਰਾ ਅੱਲਾਹ ਅਤੇ ਈਮਾਨ ਵਾਲਿਆਂ ਦੀਆਂ ਨਜ਼ਰਾਂ ਵਿਚ ਗ਼ੁੱਸਾ ਚਾੜ੍ਹਣ ਵਾਲਾ ਹੈ। ਇਸੇ ਲਈ ਅੱਲਾਹ ਹਰ ਹੰਕਾਰੇ ਹੋਏ ਸਰਕਸ਼ (ਬਾਗ਼ੀ) ਦੇ ਦਿਲ ਉੱਤੇ ਠੱਪਾ ਲਾ ਦਿੰਦਾ ਹੈ (ਤਾਂ ਜੋ ਸਮਝ ਸੋਚ ਨਾ ਸਕੇ)।