40 : 29
يَٰقَوۡمِ لَكُمُ ٱلۡمُلۡكُ ٱلۡيَوۡمَ ظَٰهِرِينَ فِي ٱلۡأَرۡضِ فَمَن يَنصُرُنَا مِنۢ بَأۡسِ ٱللَّهِ إِن جَآءَنَاۚ قَالَ فِرۡعَوۡنُ مَآ أُرِيكُمۡ إِلَّا مَآ أَرَىٰ وَمَآ أَهۡدِيكُمۡ إِلَّا سَبِيلَ ٱلرَّشَادِ
(ਉਸੇ ਵਿਅਕਤੀ ਨੇ ਆਖਿਆ) ਹੇ ਮੇਰੀ ਕੌਮ! ਅੱਜ ਰਾਜ ਤੁਹਾਡਾ ਹੀ ਹੈ ਕਿਉਂ ਜੋ ਧਰਤੀ ’ਤੇ ਤੁਸੀਂ ਹੀ ਗ਼ਲਿਬ (ਭਾਰੂ) ਹੋ। ਫੇਰ ਸਾਨੂੰ ਅੱਲਾਹ ਦੇ ਅਜ਼ਾਬ ਤੋਂ ਕੌਣ ਬਚਾਵੇਗਾ ਜੇ ਉਹ ਸਾਡੇ ’ਤੇ ਆ ਡਿਿਗਆ? ਫ਼ਿਰਔਨ ਬੋਲਿਆ ਕਿ ਮੈਂ ਤਾਂ ਤੁਹਾਨੂੰ ਉਹੀਓ ਬਚਾਓ ਵਾਲਾ ਰਾਹ ਵਿਖਾਉਂਦਾ ਹਾਂ, ਜੋ ਮੈਂ ਆਪ ਵੇਖ ਰਿਹਾ ਹਾਂ ਮੈਂ ਤਾਂ ਭਲਾਈ ਵੱਲ ਹੀ ਤੁਹਾਡੀ ਅਗਵਾਈ ਕਰਦਾ ਹਾਂ।