40 : 66
۞ قُلۡ إِنِّي نُهِيتُ أَنۡ أَعۡبُدَ ٱلَّذِينَ تَدۡعُونَ مِن دُونِ ٱللَّهِ لَمَّا جَآءَنِيَ ٱلۡبَيِّنَٰتُ مِن رَّبِّي وَأُمِرۡتُ أَنۡ أُسۡلِمَ لِرَبِّ ٱلۡعَٰلَمِينَ
(ਹੇ ਨਬੀ!) ਤੁਸੀਂ ਆਖ ਦਿਓ ਕਿ ਮੈਨੂੰ ਉਹਨਾਂ ਸਭ ਦੀ ਇਬਾਦਤ ਕਰਨ ਤੋਂ ਰੋਕ ਦਿੱਤਾ ਹੈ ਕਿ ਮੈਂ ਉਹਨਾਂ ਦੀ ਇਬਾਦਤ ਕਰਾਂ ਜਿਨ੍ਹਾਂ ਨੂੰ ਤੁਸੀਂ ਅੱਲਾਹ ਤੋਂ ਛੁੱਟ ਪੁਕਾਰਦੇ ਹੋ, ਜਦ ਕਿ ਮੇਰੇ ਕੋਲ ਰੱਬ ਵੱਲੋਂ ਸਪਸ਼ਟ ਨਿਸ਼ਾਨੀਆਂ ਆ ਚੁੱਕੀਆਂ ਹਨ ਅਤੇ ਮੈਨੂੰ ਇਹ ਹੁਕਮ ਹੋਇਆ ਹੈ ਕਿ ਮੈਂ ਸਾਰੇ ਜਹਾਨਾ ਦੇ ਰੱਬ ਦਾ ਆਗਿਆਕਾਰੀ ਬਣ ਕੇ ਰਹਾਂ।