40 : 26
وَقَالَ فِرۡعَوۡنُ ذَرُونِيٓ أَقۡتُلۡ مُوسَىٰ وَلۡيَدۡعُ رَبَّهُۥٓۖ إِنِّيٓ أَخَافُ أَن يُبَدِّلَ دِينَكُمۡ أَوۡ أَن يُظۡهِرَ فِي ٱلۡأَرۡضِ ٱلۡفَسَادَ
ਫ਼ਿਰਔਨ ਨੇ ਆਪਣੇ ਸਾਥੀਆਂ ਨੂੰ ਆਖਿਆ ਕਿ ਮੈਨੂੰ ਛੱਡ ਦਿਓ ਕਿ ਮੈਂ ਮੂਸਾ ਨੂੰ ਕਤਲ ਕਰ ਦਵਾਂ। ਇਸ (ਮੂਸਾ) ਨੂੰ ਚਾਹੀਦਾ ਹੈ ਕਿ ਆਪਣੇ ਰੱਬ ਨੂੰ (ਮਦਦ ਲਈ) ਬੁਲਾ ਲਵੇ। ਮੈਨੂੰ ਤਾਂ ਇਹ ਵੀ ਡਰ ਹੈ ਕਿ ਇਹ ਤੁਹਾਡਾ ਧਰਮ ਹੀ ਨਾ ਬਦਲ ਦੇਵੇ ਜਾਂ ਦੇਸ਼ ਵਿਚ ਕੋਈ ਫ਼ਸਾਦ ਹੀ ਨਾ ਕਰਾ ਦੇਵੇ।