40 : 12
ذَٰلِكُم بِأَنَّهُۥٓ إِذَا دُعِيَ ٱللَّهُ وَحۡدَهُۥ كَفَرۡتُمۡ وَإِن يُشۡرَكۡ بِهِۦ تُؤۡمِنُواْۚ فَٱلۡحُكۡمُ لِلَّهِ ٱلۡعَلِيِّ ٱلۡكَبِيرِ
(ਉੱਤਰ ਵਿਚ ਕਿਹਾ ਜਾਵੇਗਾ ਕਿ) ਤੁਹਾਨੂੰ ਇਹ ਅਜ਼ਾਬ (ਸਜ਼ਾ) ਇਸ ਲਈ ਹੈ ਕਿ ਜਦੋਂ ਤੁਹਾਨੂੰ ਇੱਕੋ-ਇੱਕ ਅੱਲਾਹ ਵੱਲ ਬੁਲਾਇਆ ਜਾਂਦਾ ਸੀ ਤਾਂ ਤੁਸੀਂ (ਤੌਹੀਦ ਦਾ) ਇਨਕਾਰ ਕਰਦੇ ਸੀ। ਜੇ ਉਸ (ਅੱਲਾਹ) ਦੇ ਨਾਲ ਕਿਸੇ ਨੂੰ ਸ਼ਰੀਕ ਕੀਤਾ ਜਾਂਦਾ ਤਾਂ ਤੁਸੀਂ (ਉਸ ਸ਼ਰੀਕ) ਨੂੰ ਮੰਨ ਲੈਂਦੇ ਸੀ। ਹੁਣ ਤਾਂ ਇਹ (ਸਜ਼ਾ ਦਾ) ਹੁਕਮ ਉਸ ਅੱਲਾਹ ਵੱਲੋਂ ਹੈ ਜੋ ਸਰਵਉੱਚ ਤੇ ਮਹਾਨ ਹੈ।