39 : 9
أَمَّنۡ هُوَ قَٰنِتٌ ءَانَآءَ ٱلَّيۡلِ سَاجِدٗا وَقَآئِمٗا يَحۡذَرُ ٱلۡأٓخِرَةَ وَيَرۡجُواْ رَحۡمَةَ رَبِّهِۦۗ قُلۡ هَلۡ يَسۡتَوِي ٱلَّذِينَ يَعۡلَمُونَ وَٱلَّذِينَ لَا يَعۡلَمُونَۗ إِنَّمَا يَتَذَكَّرُ أُوْلُواْ ٱلۡأَلۡبَٰبِ
ਕੀ (ਮੁਸ਼ਰਿਕ ਵਧੀਆ ਹੈ ਜਾਂ) ਉਹ ਵਿਅਕਤੀ ਜਿਹੜਾ ਰਾਤ ਦੀਆਂ ਘੜ੍ਹੀਆਂ ਵਿਚ ਸਿਜਦਾ ਕਰਦਾ ਹੋਵੇ ਅਤੇ ਖੜਾ-ਖੜਾ (ਅੱਲਾਹ ਦੀ) ਇਬਾਦਤ ਕਰਦਾ ਹੈ, ਜਦ ਕਿ ਉਹ ਪਰਲੋਕ ਤੋਂ ਡਰਦਾ ਹੈ ਅਤੇ ਆਪਣੇ ਰੱਬ ਦੀ ਰਹਿਮਤ ਦੀ ਆਸ ਵੀ ਰੱਖਦਾ ਹੈ ? (ਹੇ ਨਬੀ!) ਇਹਨਾਂ ਤੋਂ ਪੁੱਛੋ, ਕੀ ਗਿਆਨੀ ਅਤੇ ਅਗਿਆਨੀ ਇੱਕੋ ਬਰਾਬਰ ਹੋ ਸਕਦੇ ਹਨ ? ਬੇਸ਼ੱਕ ਅਕਲ ਵਾਲੇ ਹੀ ਨਸੀਹਤ ਗ੍ਰਹਿਣ ਕਰਦੇ ਹਨ।