Skip to content
البَقَرَة /

ਆਇਤ 233

2 : 233

ਆਇਤ 233 of البَقَرَة (2 : 233). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 233

۞ وَٱلۡوَٰلِدَٰتُ يُرۡضِعۡنَ أَوۡلَٰدَهُنَّ حَوۡلَيۡنِ كَامِلَيۡنِۖ لِمَنۡ أَرَادَ أَن يُتِمَّ ٱلرَّضَاعَةَۚ وَعَلَى ٱلۡمَوۡلُودِ لَهُۥ رِزۡقُهُنَّ وَكِسۡوَتُهُنَّ بِٱلۡمَعۡرُوفِۚ لَا تُكَلَّفُ نَفۡسٌ إِلَّا وُسۡعَهَاۚ لَا تُضَآرَّ وَٰلِدَةُۢ بِوَلَدِهَا وَلَا مَوۡلُودٞ لَّهُۥ بِوَلَدِهِۦۚ وَعَلَى ٱلۡوَارِثِ مِثۡلُ ذَٰلِكَۗ فَإِنۡ أَرَادَا فِصَالًا عَن تَرَاضٖ مِّنۡهُمَا وَتَشَاوُرٖ فَلَا جُنَاحَ عَلَيۡهِمَاۗ وَإِنۡ أَرَدتُّمۡ أَن تَسۡتَرۡضِعُوٓاْ أَوۡلَٰدَكُمۡ فَلَا جُنَاحَ عَلَيۡكُمۡ إِذَا سَلَّمۡتُم مَّآ ءَاتَيۡتُم بِٱلۡمَعۡرُوفِۗ وَٱتَّقُواْ ٱللَّهَ وَٱعۡلَمُوٓاْ أَنَّ ٱللَّهَ بِمَا تَعۡمَلُونَ بَصِيرٞ

ਮਾਵਾਂ ਆਪਣੇ ਬੱਚਿਆਂ ਨੂੰ ਪੂਰੇ ਦੋ ਸਾਲ ਦੁੱਧ ਪਿਆਉਣ, ਇਹ (ਹੁਕਮ) ਉਸਲਈ ਹੇ ਜਿਹੜਾ ਦੁੱਧ ਪਿਆਉਣ ਦੀ ਮੁੱਦਤ ਪੂਰੀ ਕਰਨਾ ਚਾਹੁੰਦਾ ਹੇ। (ਅਜਿਹੀ ਹਾਲਤ ਵਿਚ) ਪਿਓ ਦੀ ਜ਼ਿੰਮੇਵਾਰੀ ਹੇ ਕਿ ਉਹਨਾਂ (ਮਾਵਾਂ) ਲਈ ਪ੍ਰਚਲਿਤ ਢੰਗ ਅਨੁਸਾਰ ਖਾਣ ਪਾਣ ਤੇ ਕੱਪੜ੍ਹਿਆਂ ਦਾ ਪ੍ਰਬੰਧ ਕਰੇ। ਪਰ ਕਿਸੇ ’ਤੇ ਵੀ ਉਸ ਦੀ ਹਿੱਮਤ ਤੋਂ ਵੱਧ ਬੋਝ ਨਾ ਪਾਇਆ ਜਾਵੇ ਅਤੇ ਨਾ ਹੀ ਮਾਂ ਨੂੰ ਉਸ ਦੇ ਬੱਚੇ ਕਰਕੇ ਕੋਈ ਤਕਲੀਫ਼ ਦਿੱਤੀ ਜਾਵੇ ਅਤੇ ਨਾ ਹੀ ਬਾਪ ਨੂੰ ਉਸ ਦੇ ਬੱਚੇ ਕਾਰਨ (ਤੰਗ ਕੀਤਾ ਜਾਵੇ)। (ਜੇ ਬਾਪ ਮਰ ਜਾਵੇ ਤਾਂ) ਉਸ ਦੇ ਵਾਰਸਾਂ ਦੀ ਇਹੋ ਜ਼ਿੰਮੇਵਾਰੀ ਹੇ। ਜੇ ਦੋਵੇਂ (ਮਾਂ-ਪਿਓ) ਆਪਸੀ ਸਹਿਮਤੀ ਅਤੇ ਸਲਾਹ ਮਸ਼ਵਰੇ ਨਾਲ (ਬੱਚੇ ਦਾ) ਦੁੱਧ ਪਹਿਲਾਂ ਛੁਡਾ ਦੇਣ ਤਾਂ ਦੋਵਾਂ ਲਈ ਕੋਈ ਹਰਜ ਨਹੀਂ, ਜੇ ਤੁਸੀਂ ਆਪਣੀ ਸੰਤਾਨ ਨੂੰ ਕਿਸੇ ਦੂਜੀ ਔਰਤ ਤੋਂ ਦੁੱਧ ਪਿਆਉਣਾ ਚਾਹੋ ਤਾਂ ਵੀ ਕੋਈ ਹਰਜ ਨਹੀਂ ਜਦ ਕਿ ਤੁਸੀਂ ਰਿਵਾਜ ਅਨੁਸਾਰ ਜੋ ਵੀ ਦੇਣਾ ਤੈਅ ਕੀਤਾ ਹੇ ਅਦਾ ਕਰ ਦੇਵੋ। ਤੁਸੀਂ ਅੱਲਾਹ ਤੋਂ ਡਰੋ ਅਤੇ ਯਾਦ ਰੱਖੋ ਕਿ ਬੇਸ਼ੱਕ ਅੱਲਾਹ ਤੁਹਾਡੇ ਸਾਰੇ ਅਮਲਾਂ ਨੂੰ ਜੋ ਵੀ ਤੁਸੀਂ ਕਰਦੇ ਹੋ ਵੇਖਦਾ ਹੇ।