Skip to content
البَقَرَة /

ਆਇਤ 164

2 : 164
البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 164

إِنَّ فِي خَلۡقِ ٱلسَّمَٰوَٰتِ وَٱلۡأَرۡضِ وَٱخۡتِلَٰفِ ٱلَّيۡلِ وَٱلنَّهَارِ وَٱلۡفُلۡكِ ٱلَّتِي تَجۡرِي فِي ٱلۡبَحۡرِ بِمَا يَنفَعُ ٱلنَّاسَ وَمَآ أَنزَلَ ٱللَّهُ مِنَ ٱلسَّمَآءِ مِن مَّآءٖ فَأَحۡيَا بِهِ ٱلۡأَرۡضَ بَعۡدَ مَوۡتِهَا وَبَثَّ فِيهَا مِن كُلِّ دَآبَّةٖ وَتَصۡرِيفِ ٱلرِّيَٰحِ وَٱلسَّحَابِ ٱلۡمُسَخَّرِ بَيۡنَ ٱلسَّمَآءِ وَٱلۡأَرۡضِ لَأٓيَٰتٖ لِّقَوۡمٖ يَعۡقِلُونَ

ਬੇਸ਼ੱਕ ਅਕਾਸ਼ਾਂ ਅਤੇ ਧਰਤੀ ਦੇ ਪੈਦਾ ਕਰਨ ਵਿਚ, ਰਾਤ ਅਤੇ ਦਿਨ ਦੇ ਫੇਰ ਬਦਲ ਵਿਚ ਅਤੇ ਸਮੁੰਦਰ ਵਿਚ ਚੱਲਣ ਵਾਲੀਆਂ ਉਹਨਾਂ ਕਿਸ਼ਤੀਆਂ ਵਿਚ, ਜਿਹੜੀਆਂ ਲੋਕਾਂ ਲਈ ਲਾਭਦਾਇਕ ਵਸਤੂਆਂ ਲੈਕੇ ਚਲਦੀਆਂ ਹਨ ਅਤੇ ਅੱਲਾਹ ਵੱਲੋਂ ਅਕਾਸ਼ੋਂ ਉਤਾਰੇ ਹੋਏ ਪਾਣੀ ਵਿਚ ਜਿਸ ਰਾਹੀਂ ਜਿਹੜੀ ਧਰਤੀ ਮੁਰਦਾ (ਬੰਜਰ) ਹੋ ਚੁਕੀ ਸੀ ਉਸ ਨੂੰ ਜਿਉਂਦਾ (ਉਪਜਾਉ) ਬਣਾਇਆ ਅਤੇ ਹਰ ਤਰ੍ਹਾਂ ਦੇ ਜਾਨਵਰ ਜਿਹੜੇ ਉਸ ਨੇ ਧਰਤੀ ’ਤੇ ਫੈਲਾਏ ਹਨ ਅਤੇ ਹਵਾਵਾਂ ਦੇ ਰੁਖ ਬਦਲਣ ਵਿਚ ਅਤੇ ਉਹਨਾਂ ਬ=ਦਲਾਂ ਵਿਚ ਜਿਹੜੇ ਅਕਾਸ਼ਾਂ ਤੇ ਧਰਤੀ ਵਿਚਾਲੇ ਰੱਬੀ ਹੁਕਮ ਦੇ ਪਾਬੰਦ ਹਨ ਇਹਨਾਂ ਸਾਰਿਆਂ ਵਿਚ (ਅੱਲਾਹ ਦੀ ਹੋਂਦ ਦੀਆਂ) ਬੁੱਧੀਜੀਵੀਆਂ ਲਈ ਨਿਸ਼ਾਨੀਆਂ ਹਨ।