2 : 155
وَلَنَبۡلُوَنَّكُم بِشَيۡءٖ مِّنَ ٱلۡخَوۡفِ وَٱلۡجُوعِ وَنَقۡصٖ مِّنَ ٱلۡأَمۡوَٰلِ وَٱلۡأَنفُسِ وَٱلثَّمَرَٰتِۗ وَبَشِّرِ ٱلصَّٰبِرِينَ
(ਹੇ ਈਮਾਨ ਵਾਲਿਓ!) ਅਸੀਂ (ਅੱਲਾਹ) ਤੁਹਾਨੂੰ (ਦੁਸ਼ਮਨ ਦੇ) ਡਰ, ਭੁੱਖ, ਜਾਨ, ਮਾਲ, ਅਤੇ ਫਲਾਂ (ਰਿਜ਼ਕ) ਦੇ ਹਾਣ ਅਤੇ ਘਾਟਿਆਂ ਤੋਂ ਅਵੱਸ਼ ਹੀ ਪਰਖਾਂਗੇ (ਕਿ ਕੋਣ ਸਬਰ ਕਰਨ ਵਾਲਾ ਹੈ)? ਜਿਹੜੇ ਸਬਰ ਕਰਨ ਵਾਲੇ ਹਨ ਉਹਨਾਂ ਨੂੰ(ਜੰਨਤ ਦੀ) ਖ਼ੁਸ਼ਖ਼ਬਰੀ ਸੁਣਾ ਦਿਓ।