Skip to content
البَقَرَة /

ਆਇਤ 177

2 : 177

ਆਇਤ 177 of البَقَرَة (2 : 177). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 177

۞ لَّيۡسَ ٱلۡبِرَّ أَن تُوَلُّواْ وُجُوهَكُمۡ قِبَلَ ٱلۡمَشۡرِقِ وَٱلۡمَغۡرِبِ وَلَٰكِنَّ ٱلۡبِرَّ مَنۡ ءَامَنَ بِٱللَّهِ وَٱلۡيَوۡمِ ٱلۡأٓخِرِ وَٱلۡمَلَٰٓئِكَةِ وَٱلۡكِتَٰبِ وَٱلنَّبِيِّـۧنَ وَءَاتَى ٱلۡمَالَ عَلَىٰ حُبِّهِۦ ذَوِي ٱلۡقُرۡبَىٰ وَٱلۡيَتَٰمَىٰ وَٱلۡمَسَٰكِينَ وَٱبۡنَ ٱلسَّبِيلِ وَٱلسَّآئِلِينَ وَفِي ٱلرِّقَابِ وَأَقَامَ ٱلصَّلَوٰةَ وَءَاتَى ٱلزَّكَوٰةَ وَٱلۡمُوفُونَ بِعَهۡدِهِمۡ إِذَا عَٰهَدُواْۖ وَٱلصَّٰبِرِينَ فِي ٱلۡبَأۡسَآءِ وَٱلضَّرَّآءِ وَحِينَ ٱلۡبَأۡسِۗ أُوْلَٰٓئِكَ ٱلَّذِينَ صَدَقُواْۖ وَأُوْلَٰٓئِكَ هُمُ ٱلۡمُتَّقُونَ

ਨੇਕੀ ਇਹ ਨਹੀਂ ਕਿ ਤੁਸੀਂ ਆਪਣਾ ਮੂੰਹ ਪੂਰਬ ਜਾਂ ਪੱਛਮ ਵੱਲ ਕਰ ਲਓ ਅਸਲ ਵਿਚ ਨੇਕੀ ਤਾਂ ਉਸ ਵਿਅਕਤੀ ਦੀ ਹੇ ਜਿਹੜਾ ਅੱਲਾਹ, ਆਖ਼ਿਰਤ ਦੇ ਦਿਨ, ਫ਼ਰਿਸ਼ਤਿਆਂ, (ਅਕਾਸ਼ੀ) ਕਿਤਾਬਾਂ ਅਤੇ ਨਬੀਆਂ ’ਤੇ ਈਮਾਨ ਲਿਆਵੇ ਅਤੇ ਮਾਲ ਦੀ ਮਹੁੱਬਤ ਰੱਖਦੇ ਹੋਏ ਵੀ ਉਸ ਨੂੰ ਰਿਸ਼ਤੇਦਾਰਾਂ, ਯਤੀਮਾਂ, ਮਸਕੀਨਾਂ, ਮੁਸਾਫ਼ਰਾਂ, ਮੰਗਣ ਵਾਲਿਆਂ ਅਤੇ ਗ਼ੁਲਾਮਾਂ ਨੂੰ ਅਜ਼ਾਦ ਕਰਵਾਉਣ ਲਈ ਖ਼ਰਚ ਕਰੇ ਅਤੇ ਨਮਾਜ਼ ਕਾਇਮ ਕਰੇ, ਜ਼ਕਾਤ ਅਦਾ ਕਰੇ, ਜਦੋਂ ਕੋਈ ਵਾਅਦਾ ਕਰੇ ਤਾਂ ਪੂਰਾ ਕਰੇ, ਤੰਗੀ ਅਤੇ ਤਕਲੀਫ਼ ਵਿਚ ਅਤੇ ਲੜਾਈ ਦੇ ਸਮੇਂ ਸਬਰ ਤੋਂ ਕੰਮ ਲਵੇ, ਇਹੋ ਲੋਕ ਸੱਚੇ ਹਨ ਅਤੇ ਇਹੋ ਬੁਰਾਈ ਤੋਂ ਬਚਣ ਵਾਲੇ ਹਨ।