Skip to content
ਸੂਰਤਾਂ ਦੀ ਸੂਚੀ /

الجُمعَة

الجُمعَة is chapter 62 of the Quran and has 11 verses. This page presents it in full in the Uthmani script, with a verse-by-verse translation of its meaning.

11 ਆਇਤਾਂ ਸੂਰਤ ਨੰਬਰ 62
ਆਇਤ ਉੱਤੇ ਜਾਓ
ਪੰਜਾਬੀ · Arif
بِسْمِ ٱللَّهِ ٱلرَّحْمَٰنِ ٱلرَّحِيمِ

يُسَبِّحُ لِلَّهِ مَا فِي ٱلسَّمَٰوَٰتِ وَمَا فِي ٱلۡأَرۡضِ ٱلۡمَلِكِ ٱلۡقُدُّوسِ ٱلۡعَزِيزِ ٱلۡحَكِيمِ

ਜਿਹੜੀ ਵੀ ਕੋਈ ਚੀਜ਼ ਅਕਾਸ਼ਾਂ ਤੇ ਧਰਤੀ ਵਿਚ ਹੈ ਉਹ ਸਭ ਅੱਲਾਹ ਦੀ ਤਸਬੀਹ (ਪਵਿੱਤਰਤਾ ਦਾ ਵਰਣਨ) ਕਰਦੀ ਹੈ। ਉਹ ਪਾਤਸ਼ਾਹ ਹੈ, ਪਾਕ ਜ਼ਾਤ ਹੈ, ਜ਼ੋਰਾਵਰ ਤੇ ਯੁਕਤੀਮਾਨ ਹੈ।

هُوَ ٱلَّذِي بَعَثَ فِي ٱلۡأُمِّيِّـۧنَ رَسُولٗا مِّنۡهُمۡ يَتۡلُواْ عَلَيۡهِمۡ ءَايَٰتِهِۦ وَيُزَكِّيهِمۡ وَيُعَلِّمُهُمُ ٱلۡكِتَٰبَ وَٱلۡحِكۡمَةَ وَإِن كَانُواْ مِن قَبۡلُ لَفِي ضَلَٰلٖ مُّبِينٖ

ਉਹੀ ਹੈ ਜਿਸ ਨੇ ਅਣਪੜ੍ਹਾਂ ਵਿੱਚ ਇਕ ਰਸੂਲ ਭੇਜਿਆ ਜਿਹੜਾ ਉਹਨਾਂ ਵਿੱਚੋਂ ਹੀ ਸੀ। ਉਹ ਉਹਨਾਂ ਨੂੰ ਉਸ ਦੀਆਂ (ਭਾਵ .ਕੁਰਆਨ ਦੀਆਂ) ਆਇਤਾਂ ਸੁਣਾਉਂਦਾ ਹੈ। ਉਹਨਾਂ ਦਾ ਜੀਵਨ ਸੁਆਰਦਾ ਹੈ ਅਤੇ ਉਹਨਾਂ ਨੂੰ ਕਿਤਾਬ (ਭਾਵ਼ਕੁਰਆਨ) ਤੇ ਹਿਕਮਤ (ਯੁਕਤੀ) ਦੀ ਸਿੱਖਿਆ ਦਿੰਦਾ ਹੈ, ਜਦੋਂ ਕਿ ਇਸ ਤੋਂ ਪਹਿਲਾਂ ਉਹ ਸਪਸ਼ਟ ਕੁਰਾਹੇ ਪਏ ਹੋਏ ਸਨ।

وَءَاخَرِينَ مِنۡهُمۡ لَمَّا يَلۡحَقُواْ بِهِمۡۚ وَهُوَ ٱلۡعَزِيزُ ٱلۡحَكِيمُ

ਇਹ ਰਸੂਲ ਉਹਨਾਂ ਦੂਜੇ ਲੋਕਾਂ ਲਈ ਵੀ ਭੇਜਿਆ ਗਿਆ ਹੈ ਜਿਹੜੇ ਅਜੇ ਤਕ ਉਹਨਾਂ ਨੂੰ ਨਹੀਂ ਮਿਲੇ। ਉਹ (ਅੱਲਾਹ) ਜ਼ੋਰਾਵਰ ਤੇ ਵੱਡਾ ਯੁਕਤੀਮਾਨ ਹੈ।

ذَٰلِكَ فَضۡلُ ٱللَّهِ يُؤۡتِيهِ مَن يَشَآءُۚ وَٱللَّهُ ذُو ٱلۡفَضۡلِ ٱلۡعَظِيمِ

ਇਹ ਅੱਲਾਹ ਦੀ ਕ੍ਰਿਪਾ ਹੈ ਕਿ ਉਹ ਜਿਸ ਨੂੰ ਚਾਹੁੰਦਾ ਹੈ ਆਪਣੀ ਕ੍ਰਿਪਾ ਨਾਲ ਨਿਵਾਜ਼ ਦਿੰਦਾ ਹੈ, ਉਹ ਵੱਡੇ ਫ਼ਜ਼ਲਾਂ ਵਾਲਾ ਹੈ।

مَثَلُ ٱلَّذِينَ حُمِّلُواْ ٱلتَّوۡرَىٰةَ ثُمَّ لَمۡ يَحۡمِلُوهَا كَمَثَلِ ٱلۡحِمَارِ يَحۡمِلُ أَسۡفَارَۢاۚ بِئۡسَ مَثَلُ ٱلۡقَوۡمِ ٱلَّذِينَ كَذَّبُواْ بِـَٔايَٰتِ ٱللَّهِۚ وَٱللَّهُ لَا يَهۡدِي ٱلۡقَوۡمَ ٱلظَّٰلِمِينَ

ਉਹਨਾਂ ਲੋਕਾਂ ਦੀ ਉਦਾਹਰਨ, ਜਿਨ੍ਹਾਂ ਨੂੰ ਤੌਰੈਤ ਦਾ ਚੁੱਕਣਹਾਰ ਬਣਾਇਆ ਗਿਆ ਸੀ, ਪਰ ਉਹ ਉਸ ਦੇ ਭਾਰ ਨੂੰ ਚੁੱਕ ਨਾ ਸਕੇ, ਉਸ ਗਧੇ ਵਾਂਗ ਹੈ ਜਿਹੜਾ ਕਿਤਾਬਾਂ ਦਾ ਬੋਝ ਚੁੱਕਦਾ ਹੈ (ਪਰ ਪੜ੍ਹਦਾ ਨਹੀਂ)। ਇਸ ਤੋਂ ਵੀ ਭੈੜੀ ਉਦਾਹਰਨ ਉਸ ਕੌਮ ਦੀ ਹੈ ਜਿਨ੍ਹਾਂ ਨੇ ਅੱਲਾਹ ਦੀਆਂ ਆਇਤਾਂ (ਆਦੇਸ਼ਾਂ) ਨੂੰ ਝੁਠਲਾ ਦਿੱਤਾ ਹੈ, ਅਜਿਹੇ ਜ਼ਾਲਮਾਂ ਨੂੰ ਅੱਲਾਹ ਹਿਦਾਇਤ ਨਹੀਂ ਦਿੰਦਾ।