Skip to content
ਸੂਰਤਾਂ ਦੀ ਸੂਚੀ /

الصَّف

الصَّف is chapter 61 of the Quran and has 14 verses. This page presents it in full in the Uthmani script, with a verse-by-verse translation of its meaning.

14 ਆਇਤਾਂ ਸੂਰਤ ਨੰਬਰ 61
ਆਇਤ ਉੱਤੇ ਜਾਓ
ਪੰਜਾਬੀ · Arif
بِسْمِ ٱللَّهِ ٱلرَّحْمَٰنِ ٱلرَّحِيمِ

سَبَّحَ لِلَّهِ مَا فِي ٱلسَّمَٰوَٰتِ وَمَا فِي ٱلۡأَرۡضِۖ وَهُوَ ٱلۡعَزِيزُ ٱلۡحَكِيمُ

ਅੱਲਾਹ ਦੀ ਤਸਬੀਹ ਹਰ ਉਹ ਚੀਜ਼ ਕਰਦੀ ਹੈ ਜਿਹੜੀ ਅਕਾਸ਼ਾਂ ਤੇ ਧਰਤੀ ਵਿਚ ਹੈ। ਉਹ ਵੱਡਾ ਜ਼ੋਰਾਵਰ ਅਤੇ ਯੁਕਤੀਮਾਨ ਹੈ।

يَٰٓأَيُّهَا ٱلَّذِينَ ءَامَنُواْ لِمَ تَقُولُونَ مَا لَا تَفۡعَلُونَ

ਹੇ ਈਮਾਨ ਵਾਲਿਓ! ਤੁਸੀਂ ਉਹ ਗੱਲ ਕਿਉਂ ਆਖਦੇ ਹੋ ਜੋ ਤੁਸੀਂ ਕਰਦੇ ਨਹੀਂ ?

كَبُرَ مَقۡتًا عِندَ ٱللَّهِ أَن تَقُولُواْ مَا لَا تَفۡعَلُونَ

ਅੱਲਾਹ ਦੀਆਂ ਨਜ਼ਰਾਂ ਵਿਚ ਇਹ ਨਾਰਾਜ਼ ਹੋਣ ਵਾਲੀ ਗੱਲ ਹੈ ਕਿ ਤੁਸੀਂ ਉਹ ਗੱਲ ਆਖੋ ਜਿਹੜੀ ਤੁਸੀਂ ਕਰਦੇ ਨਹੀਂ।

إِنَّ ٱللَّهَ يُحِبُّ ٱلَّذِينَ يُقَٰتِلُونَ فِي سَبِيلِهِۦ صَفّٗا كَأَنَّهُم بُنۡيَٰنٞ مَّرۡصُوصٞ

ਬੇਸ਼ੱਕ ਅੱਲਾਹ ਉਹਨਾਂ ਲੋਕਾਂ ਨੂੰ ਪਸੰਦ ਕਰਦਾ ਹੈ ਜਿਹੜੇ ਉਸ ਦੀ ਰਾਹ ਵਿਚ ਪੰਕਤੀਆਂ ਬੰਨ੍ਹ ਕੇ (ਭਾਵ ਇਕ ਜੁੱਟ ਹੋ ਕੇ) ਲੜਦੇ ਹਨ ਜਿਵੇਂ ਕਿ ਉਹ ਸਿੱਕੇ ਵਿੱਚ ਢਾਲੀ ਹੋਈ ਇਕ ਕੰਧ ਹੋਣ।

Explanation & meanings · 1
  1. ਇਸ ਆਇਤ ਵਿਚ ਰੱਬ ਦੀ ਰਾਹ ਵਿਚ ਲੜਣ ਵਾਲਿਆਂ ਦੀ ਵਡਿਆਈ ਬਿਆਨ ਕੀਤੀ ਗਈ ਹੈ। ਹਦੀਸ ਵਿਚ ਵੀ ਅੱਲਾਹ ਦੀ ਰਾਹ ਵਿਚ ਜਿਹਾਦ ਕਰਨ ਵਾਲਿਆਂ ਦੀ ਮਹਤੱਤਾ ਦੱਸੀ ਗਈ ਹੈ, ਕਿਸੇ ਨੇ ਅੱਲਾਹ ਦੇ ਰਸੂਲ ਨੂੰ ਪੁੱਛਿਆ ਕਿ ਲੋਕਾਂ ਵਿਚ ਸਭ ਤੋਂ ਉੱਚਾ ਦਰਜਾ ਕਿਸ ਦਾ ਹੈ ? ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ, ਉਹ ਮੋਮਿਨ ਜਿਹੜਾ ਅੱਲਾਹ ਦੀ ਰਾਹ ਵਿਚ ਜਾਨ ਤੇ ਮਾਲ ਨਾਲ ਜਿਹਾਦ ਕਰੇ, ਲੋਕਾਂ ਨੇ ਪੁੱਛਿਆ ਫੇਰ ਕੋਣ ? ਆਪ (ਸ:) ਨੇ ਫ਼ਰਮਾਇਆ, ਉਹ ਮੁਸਲਮਾਨ ਜਿਹੜਾ ਕਿਸੇ ਪਹਾੜ ਦੀ ਖੋਹ ਵਿਚ ਰਹੇ, ਅੱਲਾਹ ਤੋਂ ਡਰਦਾ ਹੋਵੇ ਅਤੇ ਲੋਕਾਂ ਤੋਂ ਅੱਡ ਰਹਿ ਕੇ ਉਹਨਾਂ ਨੂੰ ਆਪਣੇ ਸ਼ਰ (ਸ਼ਰਾਰਤਾਂ) ਤੋਂ ਸੁਰੱਖਿਅਤ ਰੱਖੇ। (ਸਹੀ ਬੁਖ਼ਾਰੀ, ਹਦੀਸ: 2789)

وَإِذۡ قَالَ مُوسَىٰ لِقَوۡمِهِۦ يَٰقَوۡمِ لِمَ تُؤۡذُونَنِي وَقَد تَّعۡلَمُونَ أَنِّي رَسُولُ ٱللَّهِ إِلَيۡكُمۡۖ فَلَمَّا زَاغُوٓاْ أَزَاغَ ٱللَّهُ قُلُوبَهُمۡۚ وَٱللَّهُ لَا يَهۡدِي ٱلۡقَوۡمَ ٱلۡفَٰسِقِينَ

ਜਦੋਂ ਮੂਸਾ ਨੇ ਆਪਣੀ ਕੌਮ ਨੂੰ ਆਖਿਆ ਕਿ ਹੇ ਮੇਰੀ ਕੌਮ! ਤੁਸੀਂ ਮੈਨੂੰ ਤਸੀਹੇ ਕਿਉਂ ਦਿੰਦੇ ਹੋ ? ਜਦੋਂ ਕਿ ਤੁਸੀਂ ਭਲੀ-ਭਾਂਤ ਜਾਣਦੇ ਹੋ ਕਿ ਮੈਂ ਤੁਹਾਡੇ ਵੱਲ ਭੇਜਿਆ ਹੋਇਆ ਅੱਲਾਹ ਦਾ ਰਸੂਲ ਹਾਂ। ਫੇਰ ਜਦੋਂ ਉਹਨਾਂ ਨੇ ਟੇਢਪੁਣਾ ਇਖ਼ਤਿਆਰ ਕਰ ਲਿਆ ਤਾਂ ਅੱਲਾਹ ਨੇ ਵੀ ਉਹਨਾਂ ਦੇ ਦਿਲ ਟੇਢੇ ਕਰ ਦਿੱਤੇ। ਅੱਲਾਹ ਨਾ-ਫ਼ਰਮਾਨ ਲੋਕਾਂ ਨੂੰ ਹਿਦਾਇਤ ਨਹੀਂ ਦਿੰਦਾ।