Skip to content
البَقَرَة /

ਆਇਤ 258

2 : 258

ਆਇਤ 258 of البَقَرَة (2 : 258). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 258

أَلَمۡ تَرَ إِلَى ٱلَّذِي حَآجَّ إِبۡرَٰهِـۧمَ فِي رَبِّهِۦٓ أَنۡ ءَاتَىٰهُ ٱللَّهُ ٱلۡمُلۡكَ إِذۡ قَالَ إِبۡرَٰهِـۧمُ رَبِّيَ ٱلَّذِي يُحۡيِۦ وَيُمِيتُ قَالَ أَنَا۠ أُحۡيِۦ وَأُمِيتُۖ قَالَ إِبۡرَٰهِـۧمُ فَإِنَّ ٱللَّهَ يَأۡتِي بِٱلشَّمۡسِ مِنَ ٱلۡمَشۡرِقِ فَأۡتِ بِهَا مِنَ ٱلۡمَغۡرِبِ فَبُهِتَ ٱلَّذِي كَفَرَۗ وَٱللَّهُ لَا يَهۡدِي ٱلۡقَوۡمَ ٱلظَّٰلِمِينَ

ਕੀ ਤੁਸੀਂ ਉਸ ਵਿਅਕਤੀ ਨੂੰ ਵੇਖਿਆ ਹੇ ਜਿਸ ਨੇ ਇਬਰਾਹੀਮ ਨਾਲ ਕੇਵਲ ਇਸ ਲਈ ਝਗੜਾ ਕੀਤਾ ਸੀ ਕਿ ਅੱਲਾਹ ਨੇ ਉਸ (ਨਮਰੂਦ) ਨੂੰ ਬਾਦਸ਼ਾਹਤ ਦੇ ਛੱਡੀ ਸੀ? ਜਦ ਇਬਰਾਹੀਮ ਨੇ ਕਿਹਾ ਕਿ ਮੇਰਾ ਰੱਬ ਤਾਂ ਉਹ ਹੇ ਜਿਹੜਾ ਜੀਵਨ ਵੀ ਦਿੰਦਾ ਹੇ ਅਤੇ ਮੌਤ ਵੀ ਦਿੰਦਾ ਹੇ ਤਾਂ ਉਸ (ਨਮਰੂਦ ਬਾਦਸ਼ਾਹ) ਨੇ ਕਿਹਾ ਕਿ ਮੈਂ ਵੀ ਜੀਵਨ ਅਤੇ ਮੌਤ ਦਿੰਦਾ ਹਾਂ। ਇਬਰਾਹੀਮ ਨੇ ਕਿਹਾ ਕਿ ਅੱਲਾਹ ਤਾਂ ਸੂਰਜ ਨੂੰ ਪੂਰਬ ’ਚੋਂ ਕੱਢਦਾ ਹੇ ਤੂੰ ਇਸ ਨੂੰ ਪੱਛਮ ’ਚੋਂ ਕੱਢ ਕੇ ਵਿਖਾ। ਇਹ ਸੁਣ ਕੇ ਉਹ ਹੱਕਾ ਬੱਕਾ (ਲਾ ਜਵਾਬ) ਹੋ ਕੇ ਰਹਿ ਗਿਆ। ਉਹ (ਅੱਲਾਹ ਦੀਆਂ ਸ਼ਕਤੀਆਂ ਦਾ) ਇਨਕਾਰੀ ਸੀ। ਅੱਲਾਹ ਉਹਨਾਂ ਲੋਕਾਂ ਨੂੰ ਹਿਦਾਇਤ ਨਹੀਂ ਦਿੰਦਾ ਜਿਹੜੇ ਜ਼ੁਲਮ ਕਰਦੇ ਹਨ।