Skip to content
البَقَرَة /

ਆਇਤ 257

2 : 257

ਆਇਤ 257 of البَقَرَة (2 : 257). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 257

ٱللَّهُ وَلِيُّ ٱلَّذِينَ ءَامَنُواْ يُخۡرِجُهُم مِّنَ ٱلظُّلُمَٰتِ إِلَى ٱلنُّورِۖ وَٱلَّذِينَ كَفَرُوٓاْ أَوۡلِيَآؤُهُمُ ٱلطَّٰغُوتُ يُخۡرِجُونَهُم مِّنَ ٱلنُّورِ إِلَى ٱلظُّلُمَٰتِۗ أُوْلَٰٓئِكَ أَصۡحَٰبُ ٱلنَّارِۖ هُمۡ فِيهَا خَٰلِدُونَ

ਅੱਲਾਹ ਉਹਨਾਂ ਦਾ ਹੀ ਦੋਸਤ ਹੇ ਜਿਹੜੇ ਈਮਾਨ ਲਿਆਉਣ ਵਾਲੇ ਹਨ, ਉਹ ਉਹਨਾਂ ਨੂੰ (ਕੁਫ਼ਰ ਦੇ) ਹਨੇਰਿਆਂ ’ਚੋਂ ਕੱਢ ਕੇ (ਈਮਾਨ ਦੀ) ਰੋਸ਼ਨੀ ਵਿਚ ਲਿਆਉਂਦਾ ਹੇ ਅਤੇ ਉਹ ਲੋਕ ਜਿਨ੍ਹਾਂ ਨੇ ਕੁਫ਼ਰ ਕੀਤਾ ਉਹਨਾਂ ਦਾ ਦੋਸਤ ‘ਤਾਗ਼ੂਤ’ ਹਨ, ਉਹ ਉਹਨਾਂ ਨੂੰ ਹਿਦਾਇਤ ਦੀ ਰੋਸ਼ਨੀ ’ਚੋਂ ਕੱਢ ਕੇ (ਜਹਾਲਤ ਦੇ) ਹਨੇਰਿਆਂ ਵੱਲ ਲੈ ਜਾਂਦੇ ਹਨ (ਅਜਿਹੇ ਲੋਕ ਹੀ ਨਰਕ ਵਿਚ ਜਾਣਗੇ) ਜਿੱਥੇ ਉਹ ਸਦਾ ਲਈ ਰਹਿਣਗੇ।

Explanation & meanings · 1
  1. ਸ਼ਬਦ “ਤਾਗ਼ੂਤ” ਤੋਂ ਭਾਵ ਹਰ ਉਹ ਚੀਜ਼ ਰੁ ਜਿਸ ਦੀ ਪੂਜਾ ਅਸਲੀ ਇਸ਼ਟ, ਅੱਲਾਹ ਨੂੰ ਛੱਡ ਕੇ ਕੀਤੀ ਜਾਵੇ ਜਿਵੇਂ ਪੱਥਰ, ਰੁੱਖ਼, ਕਬਰ, ਜਿਉਂਦੇ ਜਾਂ ਮੁਰਦੇ ਮਨੁੱਖ, ਜਾਨਵਰ, ਮੂਰਤੀ, ਚੰਨ, ਸੂਰਜ, ਤਾਰੇ ਆਦਿ) ਇੰਜ ਹੀ ਹਜ਼ਰਤ ਈਸਾ ਅਤੇ ਉਹਨਾਂ ਦੀ ਮਾਤਾ ਮਰੀਅਮ ਅਤੇ ਦੂਜੇ ਨਬੀ ਤੇ ਰਸੂਲ ਅਤੇ ਜਿਹੜੇ ਵੀ ਅੱਲਾਹ ਨੂੰ ਛੱਡ ਕੇ ਦੂਜੇ ਸਾਰੇ ਇਸ਼ਟ ਜਿਨਾਂ ਦੀ ਵੀ ਪੂਜਾ ਕੀਤੀ ਜਾਂਦੀ ਹੇ ਉਹ ਸਾਰੇ ਤਾਗ਼ੂਤ ਅਖਵਾਉਣਗੇ। ਹਜ਼ਰਤ ਉਮਰ (ਰ:ਅ:) ਨੇ ਫ਼ਰਮਾਇਆ ਇਕ ਅਮੀਰ ਵਿਅਕਤੀ ਦੀ ਉਦਾਹਰਨ ਹੇ ਜਿਹੜਾ ਅੱਲਾਹ ਦੀ ਬੰਦਗੀ ਵਿਚ ਨੇਕ ਅਮਲ ਵੀ ਕਰਦਾ ਰਹਿੰਦਾ ਹੇ ਫਿਰ ਅੱਲਾਹ ਉਸ ਨੂੰ ਪਰਖਣ ਲਈ ਸ਼ੈਤਾਨ ਨੂੰ ਭੇਜ ਦਿੰਦਾ ਹੇ ਜਿਸ ਕਾਰਨ ਉਹ ਬੁਰੇ ਕੰਮ ਕਰਨ ਲੱਗ ਪੈਂਦਾ ਹੇ ਇੱਥੋਂ ਤਕ ਕਿ ਉਸ ਦੇ ਚੰਗੇ ਕਰਮ ਵੀ ਬਰਬਾਦ ਹੋ ਜਾਂਦੇ ਹਨ। (ਸਹੀ ਬੁਖ਼ਾਰੀ, ਹਦੀਸ: 4538)